For the best experience, open
https://m.punjabitribuneonline.com
on your mobile browser.
Advertisement

ਰੇਲ ਰੋਕੋ ਅੰਦੋਲਨ: ਰੇਲਵੇ ਪ੍ਰਸ਼ਾਸਨ ਦੀਆਂ ਤਿਆਰੀਆਂ ਮੁਕੰਮਲ

11:53 AM Apr 07, 2024 IST
ਰੇਲ ਰੋਕੋ ਅੰਦੋਲਨ  ਰੇਲਵੇ ਪ੍ਰਸ਼ਾਸਨ ਦੀਆਂ ਤਿਆਰੀਆਂ ਮੁਕੰਮਲ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 6 ਅਪਰੈਲ
ਵਾਟਰ ਕੈਨਨ ਬੁਆਏ ਨਵਦੀਪ ਸਿੰਘ ਜਲਬੇੜਾ, ਗੁਰਕੀਰਤ ਸਿੰਘ ਸ਼ਾਹਪੁਰ ਅਤੇ ਅਨੀਸ਼ ਖਟਕਰ (ਜੀਂਦ) ਨੂੰ 7 ਅਪਰੈਲ ਤੱਕ ਰਿਹਾਅ ਨਾ ਕਰਨ ਦੀ ਸੂਰਤ ਵਿਚ ਕਿਸਾਨ ਜਥੇਬੰਦੀਆਂ ਵੱਲੋਂ 9 ਅਪਰੈਲ ਨੂੰ ਸ਼ੰਭੂ ਬਾਰਡਰ ਕੋਲ ਰੇਲਵੇ ਟਰੈਕ ਜਾਮ ਕਰਨ ਦੇ ਐਲਾਨ ਦੇ ਮੱਦੇਨਜ਼ਰ ਰੇਲਵੇ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਕੁਝ ਗੱਡੀਆਂ ਦੇ ਰੂਟ ਬਦਲੇ ਜਾਣਗੇ। ਲੋੜ ਪੈਣ ’ਤੇ ਕੁਝ ਗੱਡੀਆਂ ਰੱਦ ਕੀਤੀਆਂ ਜਾ ਸਕਦੀਆਂ ਹਨ। ਅੰਬਾਲਾ ਰੇਲਵੇ ਡਿਵੀਜ਼ਨ ਦੇ ਮੈਨੇਜਰ ਮਨਦੀਪ ਸਿੰਘ ਭਾਟੀਆ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਕਾਫੀ ਦੇਰ ਤੋਂ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸਾਨ ਸ਼ੰਭੂ ਨੇੜੇ ਰੇਲਵੇ ਟਰੈਕ ਰੋਕਦੇ ਹਨ ਤਾਂਂ ਕੋਸ਼ਿਸ਼ ਹੋਵੇਗੀ ਕਿ ਰੇਲਵੇ ਟਰੈਫਿਕ ਜਾਰੀ ਰੱਖੀ ਜਾਵੇ। ਉਹ ਬਠਿੰਡਾ ਤੇ ਚੰਡੀਗੜ੍ਹ ਗੱਡੀਆਂ ਕੱਢਣ ਦੀ ਕੋਸ਼ਿਸ ਕਰਨਗੇ। ਕਿਸਾਨਾਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਜੇ ਗੱਡੀਆਂ ਰੱਦ ਵੀ ਕਰਨੀਆਂ ਪਈਆਂ ਤਾਂ ਕੀਤੀਆਂ ਜਾਣਗੀਆਂ।
ਜੇਲ੍ਹ ਵਿਚ ਡੱਕੇ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਰੇਲ ਰੋਕਣ ਤੋਂ ਪਹਿਲਾਂ ਕਿਸਾਨ ਸੰਗਠਨਾਂ ਵੱਲੋਂ ਭਲਕੇ 7 ਅਪਰੈਲ ਨੂੰ ਦੇਸ਼ ਭਰ ਵਿਚ ਜ਼ਿਲ੍ਹਾ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਜੇ ਸਰਕਾਰ ਨੇ ਕਿਸਾਨਾਂ ਨੂੰ ਰਿਹਾਅ ਨਾ ਕੀਤਾ ਤਾਂ ਫਿਰ 9 ਅਪਰੈਲ ਨੂੰ ਸ਼ੰਭੂ ਬਾਰਡਰ ਨੇੜੇ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ।

Advertisement

Advertisement
Author Image

sukhwinder singh

View all posts

Advertisement
Advertisement
×