ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੀਟੀਯੂ ਦੀਆਂ ਯੂਨੀਅਨ ਚੋਣਾਂ ਵਿੱਚ ‘ਰੇਲ ਇੰਜਣ’ ਧੜਾ ਜੇਤੂ

06:53 AM Oct 25, 2024 IST
ਸੀਟੀਯੂ ਵਰਕਰਜ਼ ਯੂਨੀਅਨ ਦੀ ਹੋਈ ਜਿੱਤ ਉਪਰੰਤ ਨਵੇਂ ਅਹੁਦੇਦਾਰਾਂ ਦਾ ਸਵਾਗਤ ਕਰਦੇ ਹੋਏ ਮੁਲਾਜ਼ਮ। -ਫੋਟੋ: ਕੁਲਦੀਪ ਸਿੰਘ

ਪੱਤਰ ਪ੍ਰੇਰਕ
ਚੰਡੀਗੜ੍ਹ, 24 ਅਕਤੂਬਰ
ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਦੀਆਂ ਅੱਜ ਹੋਈਆਂ ਯੂਨੀਅਨ ਚੋਣਾਂ ਵਿੱਚ ‘ਰੇਲ ਇੰਜਣ’ ਧੜੇ ਨੇ ਜਿੱਤ ਹਾਸਲ ਕੀਤੀ ਅਤੇ ਸੀਟੀਯੂ ਵਰਕਰਜ਼ ਯੂਨੀਅਨ ਦੇ ਅਹੁਦੇਦਾਰ ਇੱਕ ਸਾਲ ਲਈ ਚੁਣੇ ਗਏ। ਚੋਣ ਕਮਿਸ਼ਨਰ ਮਲਕੀਅਤ ਸਿੰਘ ਪਪਨੇਜਾ ਅਤੇ ਉਪ ਚੋਣ ਕਮਿਸ਼ਨਰ ਹਰਜੀਤ ਸਿੰਘ ਵੱਲੋਂ ਐਲਾਨੇ ਗਏ ਨਤੀਜੇ ਮੁਤਾਬਕ ਹੈੱਡ ਟਾਇਰਮੈਨ ਜੋਗਿੰਦਰ ਸਿੰਘ ਨੂੰ ਪ੍ਰਧਾਨ, ਕੰਡਕਟਰ ਨੰਬਰ 903 ਦਿਨੇਸ਼ ਕੁਮਾਰ ਨੂੰ ਮੀਤ ਪ੍ਰਧਾਨ, ਡਰਾਈਵਰ ਨੰਬਰ 124 ਰਵੀਸ਼ ਕੁਮਾਰ ਨੂੰ ਜਨਰਲ ਸਕੱਤਰ ਅਤੇ ਕੰਡਕਟਰ ਨੰਬਰ 389 ਹਾਕਮ ਸਿੰਘ ਨੂੰ ਵਿੱਤ ਸਕੱਤਰ ਚੁਣ ਲਿਆ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਕ ਕੁੱਲ 1412 ਵੋਟਾਂ ਵਿੱਚੋਂ 1369 ਵੋਟਾਂ ਪੋਲ ਹੋਈਆਂ। ਰੇਲ ਇੰਜਣ ਪੈਨਲ ਨੂੰ 696 ਵੋਟਾਂ, ਸ਼ੇਰ ਪੈਨਲ ਨੂੰ 554 ਵੋਟਾਂ ਅਤੇ ਕਰਾਸ ਮਸ਼ਾਲ ਪੈਨਲ ਨੂੰ 117 ਵੋਟਾਂ ਪਈਆਂ। ਇਸ ਤਰ੍ਹਾਂ ਰੇਲ ਇੰਜਣ ਪੈਨਲ 142 ਵੋਟਾਂ ਦੇ ਫ਼ਰਕ ਨਾਲ ਜੇਤੂ ਕਰਾਰ ਦਿੱਤਾ ਗਿਆ।
ਧੜੇ ਦੇ ਪ੍ਰਧਾਨ ਓਮ ਪ੍ਰਕਾਸ਼ ਸਰਪੰਚ, ਜਨਰਲ ਸਕੱਤਰ ਧਰਮਿੰਦਰ ਸਿੰਘ ਰਾਹੀ ਸਮੇਤ ਅਮਰਦੀਪ ਸਿੰਘ, ਸੁਰਿੰਦਰ ਸਿੰਘ, ਜਤਿੰਦਰਪਾਲ ਸਿੰਘ, ਰਾਜਾ ਸਿੰਘ, ਅਤਰ ਸਿੰਘ, ਪੈਨਸ਼ਨਰ ਆਗੂ ਭੁਪਿੰਦਰ ਸਿੰਘ, ਗੁਰਚਰਨ ਸਿੰਘ ਅਤੇ ਚੰਡੀਗੜ੍ਹ ਯੂਟੀ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਪ੍ਰਧਾਨ ਰਣਜੀਤ ਸਿੰਘ ਹੰਸ ਨੇ ਇਸ ਜਿੱਤ ਉੱਤੇ ਸੀਟੀਯੂ ਦੇ ਸਮੁੱਚੇ ਮੁਲਾਜ਼ਮਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਗੱਲਬਾਤ ਦੌਰਾਨ ਧਰਮਿੰਦਰ ਸਿੰਘ ਰਾਹੀ ਨੇ ਦੱਸਿਆ ਕਿ ਕੁੱਲ ਸੱਤ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਇਕੱਠੇ ਹੋ ਕੇ ਸੀਟੀਯੂ ਵਰਕਰਜ਼ ਯੂਨੀਅਨ ਦੇ ਬੈਨਰ ਹੇਠ ਇਹ ਚੋਣ ਲੜੀ ਗਈ ਸੀ ਅਤੇ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਸਮੂਹ ਮੁਲਾਜ਼ਮ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਨਵੀਂ ਚੁਣੀ ਗਈ ਟੀਮ ਵੱਲੋਂ ਸੀਟੀਯੂ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਪੂਰੀ ਸ਼ਿੱਦਤ ਨਾਲ ਕੰਮ ਕੀਤੇ ਜਾਣਗੇ।

Advertisement

Advertisement