For the best experience, open
https://m.punjabitribuneonline.com
on your mobile browser.
Advertisement

ਰਾਏਕੋਟ ਦੀਆਂ ਬਸਤੀਆਂ ਵਿੱਚ ਪੁਲੀਸ ਵੱਲੋਂ ਛਾਪੇ

07:04 AM Jul 22, 2024 IST
ਰਾਏਕੋਟ ਦੀਆਂ ਬਸਤੀਆਂ ਵਿੱਚ ਪੁਲੀਸ ਵੱਲੋਂ ਛਾਪੇ
ਡੀਐੱਸਪੀ ਰਛਪਾਲ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਛਾਪੇ ਮਾਰਦੇ ਪੁਲੀਸ ਮੁਲਾਜ਼ਮ
Advertisement

ਸੰਤੋਖ ਗਿੱਲ
ਰਾਏਕੋਟ, 21 ਜੁਲਾਈ
ਇਲਾਕੇ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਹੀ ਨਸ਼ੇ ਦੀ ਓਵਰਡੋਜ਼ ਨਾਲ ਪਿੰਡ ਕੈਲ੍ਹੇ, ਹਲਵਾਰਾ, ਅਕਾਲਗੜ੍ਹ ਅਤੇ ਐਤੀਆਣਾ ਵਿੱਚ ਨੌਜਵਾਨਾਂ ਦੀਆਂ ਉਪਰੋਥਲੀ ਹੋਈਆ ਮੌਤਾਂ ਤੋਂ ਬਾਅਦ ਪੁਲੀਸ ਅਤੇ ਸੂਬਾ ਸਰਕਾਰ ਕਾਰਗੁਜ਼ਾਰੀ ’ਤੇ ਪ੍ਰਸ਼ਨ ਉਠਣੇ ਸ਼ੁਰੂ ਹੋ ਗਏ ਹਨ। ਇਸੇ ਤਹਿਤ ਰਾਏਕੋਟ ਪੁਲੀਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਸ਼ਿਕੰਜਾ ਕਸਦਿਆਂ ਅੱਜ ਉਪ ਪੁਲੀਸ ਕਪਤਾਨ ਰਛਪਾਲ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਸਬ-ਡਿਵੀਜ਼ਨ ਰਾਏਕੋਟ ਅਧੀਨ ਪੈਂਦੇ ਥਾਣਾ ਰਾਏਕੋਟ ਸਦਰ, ਥਾਣਾ ਸ਼ਹਿਰੀ ਅਤੇ ਥਾਣਾ ਹਠੂਰ ਦੇ ਪੁਲੀਸ ਅਧਿਕਾਰੀਆਂ ਨੇ ਸ਼ਹਿਰ ਦੀਆਂ ਨਸ਼ਿਆਂ ਲਈ ਬਦਨਾਮ ਕਈ ਬਸਤੀਆਂ ਤੋਂ ਇਲਾਵਾ ਪਿੰਡ ਰਛੀਨ ਅਤੇ ਜੌਹਲਾਂ ਵਿੱਚ ਵੱਡੀ ਗਿਣਤੀ ਪੁਲੀਸ ਫੋਰਸ ਵੱਲੋਂ ਅਚਨਚੇਤ ਛਾਪੇ ਮਾਰਿਆ।
ਹਾਲਾਂਕਿ ਛਾਪੇ ਦੀ ਖ਼ਬਰ ਲੀਕ ਹੋਣ ਕਾਰਨ ਨਸ਼ੇ ਦੇ ਕਾਰੋਬਾਰ ਵਿੱਚ ਲੱਗੇ ਬਹੁਤੇ ਪਰਿਵਾਰ ਆਪਣੇ ਘਰਾਂ ਨੂੰ ਤਾਲੇ ਮਾਰ ਕੇ ਪਹਿਲਾਂ ਹੀ ਖਿਸਕ ਗਏ ਸਨ। ਉਪ ਪੁਲੀਸ ਕਪਤਾਨ ਰਛਪਾਲ ਸਿੰਘ ਢੀਂਡਸਾ ਅਨੁਸਾਰ ਕਈ ਸ਼ੱਕੀ ਵਿਅਕਤੀਆਂ ਨੂੰ ਪੁਲੀਸ ਨੇ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ।
ਇਸ ਮੁਹਿੰਮ ਵਿੱਚ ਥਾਣਾ ਰਾਏਕੋਟ ਸ਼ਹਿਰੀ ਦੇ ਮੁਖੀ ਇੰਸਪੈਕਟਰ ਦਵਿੰਦਰ ਸਿੰਘ, ਥਾਣਾ ਸਦਰ ਦੇ ਮੁਖੀ ਨਰਿੰਦਰ ਸਿੰਘ ਅਤੇ ਥਾਣਾ ਹਠੂਰ ਦੇ ਮੁਖੀ ਗੁਰਵਿੰਦਰ ਸਿੰਘ ਦੀ ਅਗਵਾਈ ਵਾਲੀਆਂ ਪੁਲੀਸ ਪਾਰਟੀਆਂ ਵੱਲੋਂ ਅਨੇਕਾਂ ਸ਼ੱਕੀ ਘਰਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਉਨ੍ਹਾਂ ਇਹ ਵੀ ਕਿਹਾ ਕਿ ਸ਼ੱਕੀ ਵਿਅਕਤੀਆਂ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਨਸ਼ਾ ਤਸਕਰੀ ਦੀ ਚੇਨ ਨੂੰ ਤੋੜਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।

ਗਾਂਜੇ ਸਮੇਤ ਇੱਕ ਗ੍ਰਿਫ਼ਤਾਰ

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਗਾਂਜੇ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਕਪਿਲ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਕਰਦੇ ਹੋਏ ਲੇਬਰ ਚੌਕ ਪੁੱਜੇ ਤਾਂ ਸਾਹਮਣੇ ਤੋਂ ਵਜ਼ਨਦਾਰ ਬੈਗ ਚੁੱਕੀ ਅਸ਼ੋਕ ਕੁਮਾਰ ਵਾਸੀ ਕਲਸੀਆ ਵਾਲੀ ਗਲੀ ਗਿੱਲ ਰੋਡ ਪੈਦਲ ਆਉਂਦਾ ਦਿਖਾਈ ਦਿੱਤਾ। ਉਸ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 40 ਕਿੱਲੋ ਗ੍ਰਾਮ ਗਾਂਜਾ ਬਰਾਮਦ ਹੋਇਆ।

Advertisement

Advertisement
Author Image

Advertisement