ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਹਤ ਵਿਭਾਗ ਵੱਲੋਂ ਨਗੀਨਾ ਬੇਕਰੀ ’ਤੇ ਛਾਪਾ

10:55 AM Oct 09, 2024 IST
ਨਗੀਨਾ ਬੇਕਰੀ ’ਤੇ ਮਾਰੇ ਛਾਪੇ ਮੌਕੇ ਹਾਜ਼ਰ ਟੀਮ ਮੈਂਬਰ।

ਗਗਨਦੀਪ ਅਰੋੜਾ
ਲੁਧਿਆਣਾ, 8 ਅਕਤੂਬਰ
ਤਿਉਹਾਰੀ ਸੀਜ਼ਨ ਸ਼ੁਰੂ ਹੁੰਦਿਆਂ ਹੀ ਆਖ਼ਰਕਾਰ ਸਿਹਤ ਵਿਭਾਗ ਦੀ ਸੈਂਪਲ ਜਾਂਚ ਕਰਨ ਵਾਲੀ ਟੀਮ ਦੀ ਨੀਂਦ ਖੁੱਲ੍ਹੀ ਤੇ ਉਨ੍ਹਾਂ ਅੱਜ ਟਿੱਬਾ ਰੋਡ ਸਥਿਤ ਇੱਕ ਨਗੀਨਾ ਨਾਂ ਦੀ ਬੇਕਰੀ ’ਤੇ ਛਾਪਾ ਮਾਰਿਆ। ਇੱਥੇ ਗਲੇ ਸੜੇ ਫ਼ਲਾਂ ਤੇ ਸੜੇ ਹੋਏ ਅੰਡਿਆਂ ਨਾਲ ਫਰੂਟ ਕੇਕ ਬਣਾਏ ਜਾ ਰਹੇ ਸਨ। ਜਦੋਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਅਮਰਜੀਤ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਤਾਜਪੁਰ ਰੋਡ ਸਥਿਤ ਨਗੀਨਾ ਬੇਕਰੀ ’ਤੇ ਪੁੱਜੀ ਤਾਂ ਉੱਥੇ ਦੇ ਹਾਲਾਤ ਕਾਫ਼ੀ ਖ਼ਰਾਬ ਸਨ। ਇਸ ਦੌਰਾਨ ਟੀਮ ਨੇ 4 ਕੁਇੰਟਲ ਤੋਂ ਵੱਧ ਅੰਡੇ ਤੇ ਫਰੂਟ ਬਰਾਮਦ ਕੀਤੇ, ਜੋ ਬਹੁਤ ਮਾੜੇ ਹਾਲਾਤ ਵਿੱਚ ਸਨ। ਅੰਡੇ ਤੇ ਫਰੂਟ ਦੋਵੇਂ ਹੀ ਸੜੇ ਹੋਏ ਸਨ ਜਿਨ੍ਹਾਂ ਨਾਲ ਬੇਕਰੀ ਮਾਲਕ ਫਰੂਟ ਕੇਕ ਬਣਾ ਰਿਹਾ ਸੀ। 50 ਤੋਂ ਵੱਧ ਤਿਆਰ ਕੀਤੇ ਗਏ ਫਰੂਟ ਕੇਕ ਗੰਦਗੀ ਦੇ ਹਾਲਾਤ ਵਿੱਚ ਮਿਲੇ, ਜਿਨ੍ਹਾਂ ਦੇ ਸੈਂਪਲ ਲੈ ਕੇ ਸਿਹਤ ਵਿਭਾਗ ਦੀ ਫੂਡ ਟੀਮ ਨੇ ਜਾਂਚ ਲਈ ਲੈਬ ਵਿੱਚ ਭੇਜ ਦਿੱਤੇ ਹਨ।
ਇਸ ਸਬੰਧੀ ਜ਼ਿਲ੍ਹਾ ਸਿਹਤ ਅਫ਼ਸਰ ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਵਿਭਾਗ ਨੂੰ ਸ਼ਿਕਾਇਤ ਮਿਲੀ ਸੀ ਕਿ ਤਾਜਪੁਰ ਰੋਡ ’ਤੇ ਬੇਕਰੀ ਮਾਲਕ ਵੱਲੋਂ ਗਲਤ ਤਰੀਕੇ ਨਾਲ ਫਰੂਟ ਕੇਕ ਬਣਾਇਆ ਜਾ ਰਿਹਾ ਸੀ। ਸ਼ਿਕਾਇਤ ਮਿਲਣ ’ਤੇ ਫੂਡ ਸੇਫਟੀ ਦੀ ਟੀਮ ਵੱਲੋ ਨਗੀਨਾ ਬੇਕਰੀ ’ਤੇ ਛਾਪਾ ਮਾਰਿਆ ਜਿਸ ਵਿੱਚ ਲਗਭਗ 4 ਕੁਇੰਟਲ ਗਲੇ ਸੜੇ ਟੁੱਟੇ ਹੋਏ ਅੰਡਿਆਂ, ਫਰੂਟ ਦੇ ਪਲਪ ਪਲਾਸਿਟਕ ਦੇ ਗੰਦੇ ਕਨਟੇਨਰਾਂ ਵਿੱਚ ਪਾਏ ਹੋਏ ਸਨ। ਬੇਕਰੀ ’ਚ ਸਫਾਈ ਦਾ ਬੁਰਾ ਹਾਲ ਸੀ। ਇਸ ਤੋਂ ਇਲਾਵਾ ਫਰੂਟ ਕੇਕ ਦੇ ਕਰੀਬ 50 ਡੱਬੇ ਤਿਆਰ ਕੀਤੇ ਹੋਏ ਮਿਲੇ। ਇਸ ਮੌਕੇ ਫੂਡ ਸੇਫਟੀ ਐਕਟ ਤਹਿਤ ਸਫ਼ਾਈ ਦੇ ਮਾੜੇ ਹਾਲਾਤ ਮਿਲਣ ’ਤੇ ਚਲਾਨ ਕੀਤਾ ਗਿਆ ਅਤੇ ਗਲੇ ਸੜੇ ਆਂਡੇ ਅਤੇ ਤਿਆਰ ਕੀਤੇ ਗਏ ਫਰੂਟ ਕੇਕ ਮੌਕੇ ’ਤੇ ਨਸ਼ਟ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਟਿੱਬਾ ਰੋਡ ਅਤੇ ਤਾਜਪੁਰ ਰੋਡ ’ਤੇ ਸਥਿਤ ਦੋ ਹੋਰ ਬੇਕਰੀਆਂ ਤੇ ਛਾਪੇ ਮਾਰ ਕੇ ਉਨ੍ਹਾਂ ਦੇ ਗੈਰ-ਮਿਆਰੀ ਹਾਲਾਤ ਮਿਲਣ ’ਤੇ ਚਲਾਨ ਕੀਤੇ ਗਏ ਅਤੇ ਕੁੱਲ 7 ਸੈਂਪਲ ਲੈ ਕੇ ਸਰਕਾਰੀ ਫੂਡ ਜਾਂਚ ਲੈਬ ਵਿੱਚ ਭੇਜ ਦਿੱਤੇ ਗਏ ਜਿਨ੍ਹਾਂ ਦੀ ਰਿਪੋਰਟ ਆਉਣ ’ਤੇ ਕਾਰਵਾਈ ਕੀਤੀ ਜਾਵੇਗੀ।

Advertisement

ਮਿਲਾਵਟਖੋਰ ਕਿਸੇ ਹਾਲਤ ਵਿੱਚ ਬਖਸ਼ੇ ਨਹੀਂ ਜਾਣਗੇ: ਸਿਹਤ ਅਫ਼ਸਰ

ਜ਼ਿਲ੍ਹਾ ਸਿਹਤ ਅਫ਼ਸਰ ਡਾ. ਅਮਰਜੀਤ ਕੌਰ ਨੇ ਕਿਹਾ ਕਿ ਜ਼ਿਲ੍ਹਾ ਭਰ ਵਿੱਚ ਖਾਣ-ਪੀਣ ਦਾ ਸਾਮਾਨ ਬਣਾਉਣ ਵਾਲੀਆਂ ਬੇਕਰੀਆਂ, ਮਿਠਾਈਆਂ ਬਣਾਉਣ ਵਾਲੇ ਕਾਰਖਾਨੇ, ਖਾਣੇ ਦੇ ਹੋਟਲ ਅਤੇ ਢਾਬਿਆਂ, ਰੇਹੜੀਆਂ ਅਤੇ ਫੜੀਆਂ ਵਾਲਿਆਂ ਦੀ ਚੈਕਿੰਗ ਕੀਤੀ ਜਾਵੇਗੀ ਤੇ ਜੇਕਰ ਕੋਈ ਵੀ ਵਿਅਕਤੀ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਕਰਦਾ ਮਿਲਿਆ ਜਾਂ ਖਾਣਾ ਤਿਆਰ ਕਰਨ ਵਾਲੀ ਰਸੋਈ ਵਿੱਚ ਸਫ਼ਾਈ ’ਚ ਕਮੀ ਮਿਲੀ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਮਿਲਾਵਟਖੋਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।

Advertisement
Advertisement