For the best experience, open
https://m.punjabitribuneonline.com
on your mobile browser.
Advertisement

ਰਾਹੁਲ ਦੀ ‘ਭਾਰਤ ਜੋੜੋ’ ਯਾਤਰਾ ਦਾ ਅੰਤ ‘ਕਾਂਗਰਸ ਢੂੰਡੋ’ ਯਾਤਰਾ ਨਾਲ ਹੋਵੇਗਾ: ਸ਼ਾਹ

07:24 AM May 03, 2024 IST
ਰਾਹੁਲ ਦੀ ‘ਭਾਰਤ ਜੋੜੋ’ ਯਾਤਰਾ ਦਾ ਅੰਤ ‘ਕਾਂਗਰਸ ਢੂੰਡੋ’ ਯਾਤਰਾ ਨਾਲ ਹੋਵੇਗਾ  ਸ਼ਾਹ
Advertisement

ਬਰੇਲੀ (ਯੂਪੀ), 2 ਮਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਹੁਲ ਗਾਂਧੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਪਾਰਟੀ ਦੀ ਮੁਹਿੰਮ ‘ਭਾਰਤ ਜੋੜੋ ਯਾਤਰਾ’ ਨਾਲ ਸ਼ੁਰੂ ਕੀਤੀ ਸੀ ਜਿਸ ਦਾ ਅੰਤ ‘ਕਾਂਗਰਸ ਢੂੰਡੋ ਯਾਤਰਾ’ ਨਾਲ ਹੋਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਵੇਗਾ। ਇੱਥੇ ਚੋਣ ਰੈਲੀ ’ਚ ਸ਼ਾਹ ਨੇ ਦੋਸ਼ ਲਾਇਆ ਕਿ ਰਾਹੁਲ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਸਪਾ ਦੇ ਅਖਿਲੇਸ਼ ਯਾਦਵ ਅਯੁੱਧਿਆ ਵਿੱਚ ਰਾਮ ਮੰਦਰ ਦੇ ਪਵਿੱਤਰ ਸਮਾਰੋਹ ਵਿੱਚ ਇਸ ਲਈ ਸ਼ਾਮਲ ਨਹੀਂ ਹੋਏ ਕਿਉਂਕਿ ਇਸ ਨਾਲ ਉਨ੍ਹਾਂ ਦਾ ਵੋਟ ਬੈਂਕ ਖਤਮ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਉਨ੍ਹਾਂ ਦਾ ਵੋਟ ਬੈਂਕ ਕੌਣ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲੇ ਦੋ ਗੇੜਾਂ ਵਿੱਚ ਕਾਂਗਰਸ ਕਿਤੇ ਵੀ ਨਹੀਂ ਹੈ, ਜਦੋਂ ਕਿ ਨਰਿੰਦਰ ਮੋਦੀ ਨੇ ਸੈਂਕੜਾ ਬਣਾਇਆ ਹੈ ਅਤੇ ‘400 ਦੀ ਦੌੜ’ ਵਿੱਚ ਲੀਡ ਲੈ ਲਈ ਹੈ। ਉਨ੍ਹਾਂ ਕਿਹਾ ਕਿ ਇਹ ਚੋਣ ਅਤਿਵਾਦ ਅਤੇ ਨਕਸਲਵਾਦ ਨੂੰ ਖਤਮ ਕਰਨ ਅਤੇ ਭਾਰਤ ਨੂੰ ਵਿਸ਼ਵ ਪੱਧਰ ’ਤੇ ਤੀਜੀ ਵੱਡੀ ਆਰਥਿਕ ਸ਼ਕਤੀ ਬਣਾਉਣ ਲਈ ਹੈ। ਸ਼ਾਹ ਨੇ ‘ਇੰਡੀਆ’ ਗੱਠਜੋੜ ਦੀ ਭਾਈਵਾਲ ਸਪਾ ’ਤੇ ਹਮਲਾ ਬੋਲਦਿਆਂ ਕਿਹਾ ਇਹ ਵੰਸ਼ਵਾਦ ਦੀ ਸਿਆਸਤ ’ਚ ਗਲਤਾਨ ਹੈ, ਕਿਉਂਕਿ ਇਸ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਮੌਜੂਦਾ ਚੋਣਾਂ ਵਿੱਚ ਆਪਣੇ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਟਿਕਟਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਅਖਿਲੇਸ਼ ਕਨੌਜ ਤੋਂ ਚੋਣ ਲੜ ਰਹੇ ਹਨ ਤੇ ਉਥੇ ਉਨ੍ਹਾਂ ਦੀ ਪਤਨੀ ਡਿੰਪਲ ਯਾਦਵ ਮੈਨਪੁਰੀ ਤੋਂ ਤੇ ਪਰਿਵਾਰ ਦੇ ਤਿੰਨ ਮੈਂਬਰ ਅਕਸ਼ੈ ਯਾਦਵ, ਆਦਿਤਿਆ ਯਾਦਵ ਤੇ ਧਰਮਿੰਦਰ ਯਾਦਵ ਕ੍ਰਮਵਾਰ ਫ਼ਿਰੋਜ਼ਾਬਾਦ, ਬਦਾਯੂੰ ਤੇ ਆਜ਼ਮਗੜ੍ਹ ਤੋਂ ਉਮੀਦਵਾਰ ਹਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×