ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਿਹਾਰ ਵਿੱਚ ਜਾਤੀ ਸਰਵੇਖਣ ਬਾਰੇ ਰਾਹੁਲ ਦਾ ਦਾਅਵਾ ਬੇਤੁਕਾ: ਨਿਤੀਸ਼

06:45 AM Feb 01, 2024 IST

ਪਟਨਾ, 31 ਜਨਵਰੀ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਕਿਹਾ ਕਿ ਰਾਹੁਲ ਗਾਂਧੀ ਦਾ ਉਹ ਦਾਅਵਾ ਕਿ ਸੂਬੇ ਵਿਚ ਜਾਤੀ ਸਰਵੇਖਣ ਕਾਂਗਰਸ ਵੱਲੋਂ ਬਣਾਏ ਦਬਾਅ ਕਾਰਨ ਹੋਇਆ ਸੀ, ਬਿਲਕੁਲ ‘ਬੇਤੁਕਾ’ ਹੈ। ਕਾਂਗਰਸ ਨਾਲੋਂ ਮਹਾਗੱਠਜੋੜ ਵਿਚੋਂ ਬਾਹਰ ਹੋਣ ਤੋਂ ਤਿੰਨ ਦਿਨ ਬਾਅਦ ਨਿਤੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਵਿਰੋਧੀ ਧਿਰਾਂ ਦੇ ਗੁੱਟ ‘ਇੰਡੀਆ’ ਦਾ ਨਾਂ-ਪਰਿਭਾਸ਼ਾ ਪਸੰਦ ਨਹੀਂ ਆਇਆ। ਮੁੱਖ ਮੰਤਰੀ ਨੇ ਕਿਹਾ ਕਿ ਸਰਵੇਖਣ ਬਾਰੇ ਰਾਹੁਲ ਦਾ ਦਾਅਵਾ ਗਲਤ ਹੈ ਤੇ ਸਾਰੇ ਜਾਣਦੇ ਹਨ ਕਿ ‘ਇਹ ਉੱਦਮ ਮੇਰੇ ਵੱਲੋਂ ਕੀਤਾ ਗਿਆ ਤੇ ਹੁਣ ਲੋਕ ਸਿਹਰਾ ਲੈ ਰਹੇ ਹਨ।’ ਪੂਰਨੀਆ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਦਾਅਵਾ ਕੀਤਾ ਸੀ ਕਿ ਮਹਾਗੱਠਜੋੜ ਦੇ ਭਾਈਵਾਲਾਂ ਦੇ ਦਬਾਅ ’ਚ ਹੋਏ ਜਾਤੀ ਸਰਵੇਖਣ ਮਗਰੋਂ ਨਿਤੀਸ਼ ਫਸਿਆ ਹੋਇਆ ਮਹਿਸੂਸ ਕਰ ਰਹੇ ਸਨ, ਤੇ ਭਾਜਪਾ ਨੇ ਉਨ੍ਹਾਂ ਨੂੰ ‘ਬਾਹਰ ਨਿਕਲਣ ਦਾ ਰਾਸਤਾ ਦਿਖਾਇਆ।’ ਰਾਹੁਲ ਸੂਬੇ ਵਿਚ ਨਿਆਏ ਯਾਤਰਾ ਕਰ ਰਹੇ ਸਨ। ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ’ਤੇ ਟਿੱਪਣੀ ਕਰਦਿਆਂ ਨਿਤੀਸ਼ ਨੇ ਕਿਹਾ, ‘ਉਹ ਕੁਝ ਵੀ ਨਹੀਂ ਕਰ ਰਹੇ, ਸੀਟਾਂ ਦੀ ਵੰਡ ਉਤੇ ਵੀ ਚਰਚਾ ਨਹੀਂ ਹੋ ਰਹੀ। ਇਸ ਗੱਠਜੋੜ ਨੂੰ ਦਿੱਤਾ ਗਿਆ ਨਾਂ ਵੀ ਮੇਰੀ ਪਸੰਦ ਦਾ ਨਹੀਂ ਹੈ। ਉਨ੍ਹਾਂ ਨੇ ਆਪ ਹੀ ਫੈਸਲਾ ਲਿਆ ਸੀ। ਹੁਣ ਮੈਂ ਐੱਨਡੀਏ ਵਿਚ ਪਰਤ ਆਇਆ ਹਾਂ ਤੇ ਹੋਰ ਕਿਤੇ ਜਾਣ ਦਾ ਸਵਾਲ ਨਹੀਂ ਹੈ।’ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਤੇ ਆਰਜੇਡੀ ਆਗੂਆਂ ਵਿਰੁੱਧ ਈਡੀ ਦੀ ਕਾਰਵਾਈ ’ਤੇ ਨਿਤੀਸ਼ ਨੇ ਕਿਹਾ ਕਿ ‘ਜਾਂਚ ਏਜੰਸੀ ਆਪਣਾ ਕੰਮ ਕਰ ਰਹੀ ਹੈ। -ਪੀਟੀਆਈ

Advertisement

Advertisement
Advertisement