ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਹੁਲ ਵੱਲੋਂ ਹਿੰਸਾ ਪ੍ਰਭਾਵਿਤ ਮਨੀਪੁਰ ਦਾ ਦੌਰਾ ਭਲਕ ਤੋਂ

08:00 PM Jun 29, 2023 IST

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ 29 ਤੇ 30 ਜੂਨ ਨੂੰ ਹਿੰਸਾ ਪ੍ਰਭਾਵਿਤ ਮਨੀਪੁਰ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਰਾਹਤ ਕੈਂਪਾਂ ਵਿੱਚ ਲੋਕਾਂ ਨੂੰ ਮਿਲਣਗੇ ਅਤੇ ਸਿਵਲ ਸੁਸਾਇਟੀ ਮੈਂਬਰਾਂ ਨਾਲ ਗੱਲਬਾਤ ਕਰਨਗੇ। ਇਹ ਜਾਣਕਾਰੀ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਅੱਜ ਇੱਥੇ ਸਾਂਝੀ ਕੀਤੀ। ਜ਼ਿਕਰਯੋਗ ਹੈ ਕਿ ਤਿੰਨ ਮਈ ਤੋਂ ਜਾਤੀ ਹਿੰਸਾ ਨਾਲ ਜੂਝ ਰਹੇ ਉਤਰ-ਪੂਰਬੀ ਸੂਬੇ ਵਿੱਚ ਕਿਸੇ ਕਾਂਗਰਸ ਆਗੂ ਦੀ ਇਹ ਪਹਿਲੀ ਫੇਰੀ ਹੋਵੇਗੀ। ਵੇਣੂਗੋਪਾਲ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਮਨੀਪੁਰ ਸੜ ਰਿਹਾ ਹੈ। ਇਸ ਦਰਮਿਆਨ ਉਨ੍ਹਾਂ ਨੂੰ ਸਹਾਰੇ ਦੀ ਲੋੜ ਹੈ ਤਾਂ ਜੋ ਸਮਾਜ ਹਿੰਸਾ ਤੋਂ ਅਮਨ ਦੇ ਰਾਹ ਪੈ ਸਕੇ। ਉਨ੍ਹਾਂ ਕਿਹਾ,’ਇਹ ਮਨੁੱਖੀ ਦੁਖਾਂਤ ਹੈ ਅਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਉੱਥੇ ਨਫਰਤ ਦੀ ਥਾਂ ਪਿਆਰ ਦਾ ਪਸਾਰ ਕੀਤਾ ਜਾਵੇ।’ ਕਾਂਗਰਸ ਨੇ ਭਾਜਪਾ ਦੀ ਫੁੱਟ ਪਾਊ ਨੀਤੀਆਂ ਦੀ ਨਿੰਦਾ ਕੀਤੀ। -ਪੀਟੀਆਈ

Advertisement

Advertisement
Advertisement
Tags :
ਹਿੰਸਾਦੌਰਾਪ੍ਰਭਾਵਿਤਮਨੀਪੁਰਰਾਹੁਲਵੱਲੋਂ
Advertisement