Rahul summoned: ਰਾਹੁਲ ਗਾਂਧੀ ਨੂੰ ਬਰੇਲੀ ਜ਼ਿਲ੍ਹੇ ਦੇ ਅਦਾਲਤ ਵੱਲੋਂ ਸੰਮਨ ਜਾਰੀ
03:37 PM Dec 22, 2024 IST
Advertisement
ਬਰੇਲੀ (ਉੱਤਰ ਪ੍ਰਦੇਸ਼), 22 ਦਸੰਬਰ
ਬਰੇਲੀ ਜ਼ਿਲ੍ਹੇ ਦੀ ਇਕ ਅਦਾਲਤ ਨੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਆਰਥਿਕ ਸਰਵੇਖਣ ਸਬੰਧੀ ਬਿਆਨ ਨੂੰ ਲੈ ਕੇ ਨੋਟਿਸ ਜਾਰੀ ਕਰ ਕੇ 7 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਕ ਵਕੀਲ ਨੇ ਇਹ ਜਾਣਕਾਰੀ ਦਿੱਤੀ।
ਵਕੀਲ ਵੀਰੇਂਦਰ ਪਾਲ ਗੁਪਤਾ ਨੇ ਦੱਸਿਆ ਕਿ ਬਰੇਲੀ ਜ਼ਿਲ੍ਹੇ ਤੇ ਸੈਸ਼ਨ ਅਦਾਲਤ ਨੇ ਬਿਆਨ ਨੂੰ ਲੈ ਕੇ ਸ਼ਨਿਚਰਵਾਰ ਨੂੰ ਗਾਂਧੀ ਨੂੰ ਨੋਟਿਸ ਜਾਰੀ ਕੀਤਾ ਅਤੇ ਸੁਣਵਾਈ ਲਈ 7 ਜਨਵਰੀ 2025 ਦੀ ਤਰੀਕ ਤੈਅ ਕੀਤੀ। ਬਰੇਲੀ ਦੇ ਸੁਭਾਸ਼ਨਗਰ ਦੇ ਵਸਨੀਕ ਅਤੇ ਆਲ ਇੰਡੀਆ ਹਿੰਦੂ ਫੈਡਰੇਸ਼ਨ ਦੇ ਮੰਡਲ ਪ੍ਰਧਾਨ ਪੰਕਜ ਪਾਠਕ ਨੇ ਵਕੀਲਾਂ ਗੁਪਤਾ ਤੇ ਅਨਿਲ ਦਿਵੇਦੀ ਰਾਹੀਂ ਰਾਹੁਲ ਗਾਂਧੀ ਖ਼ਿਲਾਫ਼ ਐੱਫਆਈਆਰ ਦਰਜ ਕਰਵਾਉਣ ਲਈ ਸੰਸਦ-ਵਿਧਾਇਕ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ 27 ਅਗਸਤ ਨੂੰ ਖਾਰਜ ਕਰ ਦਿੱਤਾ ਸੀ। ਇਸ ਆਦੇਸ਼ ਨੂੰ ਚੁਣੌਤੀ ਦਿੰਦੇ ਹੋਏ ਸੈਸ਼ਨ ਅਦਾਲਤ ਵਿੱਚ ਪੁਨਰਵਿਚਾਰ ਪਟੀਸ਼ਨ ਦਾਇਰ ਕੀਤੀ ਗਈ। -ਪੀਟੀਆਈ
Advertisement
Advertisement
Advertisement