ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਹੁਲ ਨੇ ਕੇਦਾਰਨਾਥ ’ਚ ਸ਼ਰਧਾਲੂਆਂ ਨੂੰ ਵਰਤਾਇਆ ਲੰਗਰ

07:32 AM Nov 07, 2023 IST
ਕੇਦਾਰਨਾਥ ਮੰਦਰ ਵਿੱਚ ਸ਼ਰਧਾਲੂਆਂ ਨੂੰ ਲੰਗਰ ਵਰਤਾਉਂਦੇ ਹੋਏ ਕਾਂਗਰਸ ਆਗੂ ਰਾਹੁਲ ਗਾਂਧੀ। -ਫੋਟੋ: ਪੀਟੀਆਈ

ਦੇਹਰਾਦੂਨ, 6 ਨਵੰਬਰ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਕੇਦਾਰਨਾਥ ਵਿੱਚ ਭੰਡਾਰੇ ’ਤੇ ਸ਼ਰਧਾਲੂਆਂ ਨੂੰ ਲੰਗਰ ਵਰਤਾਇਆ। ਉਹ ਹਿਮਾਲਿਆਈ ਮੰਦਰਾਂ ਦੇ ਦਰਸ਼ਨਾਂ ਲਈ ਤਿੰਨ ਦਿਨ ਲਈ ਨਿੱਜੀ ਯਾਤਰਾ ’ਤੇ ਇੱਥੇ ਆਏ ਹਨ। ਯਾਤਰਾ ਦੇ ਦੂਜੇ ਦਿਨ ਅੱਜ ਸਵੇਰੇ ਰਾਹੁਲ ਨੇ ਆਦਿ ਸ਼ੰਕਰਾਚਾਰੀਆ ਦੀ ਵਿਸ਼ਾਲ ਮੂੁਰਤੀ ਦੇ ਦਰਸ਼ਨ ਕੀਤੇ ਅਤੇ ਪੂਜਾ ਕੀਤੀ। ਇਸ ਮਗਰੋਂ ਉਨ੍ਹਾਂ ਦਿਨ ਵਿੱਚ ਮੰਦਰ ਦੇ ਨੇੜੇ ਭੰਡਾਰਾ ਲਗਾ ਕੇ ਭਗਵੇਂ ਸਾਧੂਆਂ ਸਣੇ ਸ਼ਰਧਾਲੂਆਂ ਨੂੰ ਲੰਗਰ ਵਰਤਾਇਆ। ਉਨ੍ਹਾਂ ਸ਼ਾਮ ਦੀ ਆਰਤੀ ਵਿੱਚ ਵੀ ਹਿੱਸਾ ਲਿਆ ਅਤੇ ਸ਼ਰਧਾਲੂਆਂ ਨੂੰ ਚਾਹ ਵਰਤਾਈ। ਇਸ ਦੌਰਾਨ ਕਈ ਨੌਜਵਾਨ ਸ਼ਰਧਾਲੂਆਂ ਨੇ ਕਾਂਗਰਸ ਨੇਤਾ ਨਾਲ ਸੈਲਫੀ ਵੀ ਲਈ।
ਪ੍ਰਦੇਸ਼ ਕਾਂਗਰਸ ਦੇ ਕਾਰਕੁਨਾਂ ਅਨੁਸਾਰ ਰਾਹੁਲ ਗਾਂਧੀ ਨਿੱਜੀ ਅਤੇ ਅਧਿਆਤਮਕ ਦੌਰੇ ’ਤੇ ਹਨ ਅਤੇ ਇਸ ਦੌਰਾਨ ਕਿਸੇ ਵੀ ਪਾਰਟੀ ਨੇਤਾ ਨੂੰ ਉਨ੍ਹਾਂ ਨੂੰ ਮਿਲਣ ਦੀ ਆਗਿਆ ਨਹੀਂ ਹੈ। ਹਾਲਾਂਕਿ ਇਨ੍ਹੀਂ ਦਿਨੀਂ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਜ਼ੋਰਾਂ ’ਤੇ ਹੈ। ਰਾਹੁਲ ਗਾਂਧੀ ਨੇ ਪਿਛਲੇ ਮਹੀਨੇ ਅੰਮ੍ਰਤਿਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੁੰਦਿਆਂ ਲੰਗਰ ਦੀ ਸੇਵਾ ਨਿਭਾਈ ਸੀ। ਉਹ ਕੈਲਾਸ਼ ਯਾਤਰਾ ’ਤੇ ਵੀ ਗਏ ਸੀ।
ਭਾਜਪਾ ਨੇ ਰਾਹੁਲ ਗਾਂਧੀ ਦੀ ਯਾਤਰਾ ’ਤੇ ਸਵਾਲ ਚੁੱਕੇ ਹਨ। ਉੱਤਰਾਖੰਡ ਭਾਜਪਾ ਦੇ ਤਰਜਮਾਨ ਸੁਰੇਸ਼ ਜੋਸ਼ੀ ਨੇ ਕਿਹਾ, ‘‘ਜਿਹੜੇ ਕਦੇ ਰਾਮਲੀਲਾ ਵਿੱਚ ਵੀ ਦੇਖੇ ਗਏ ਉਹ ਸ੍ਰੀ ਰਾਮ ਨੂੰ ਤਿਲਕ ਲਗਾ ਰਹੇ ਹਨ ਅਤੇ ਬਾਬਾ ਜੀ ਦੇ ਦਰਬਾਰ ਪੂਜਾ ਕਰਨ ਲਈ ਆ ਰਹੇ ਹਨ। ਇਹ 100 ਕਰੋੜ ਸਨਾਤਨੀਆ ਦੀ ਵਧ ਰਹੀ ਤਾਕਤ ਦਾ ਨਤੀਜਾ ਹੈ।’’ ਉਨ੍ਹਾਂ ਸਵਾਲ ਕੀਤਾ, ‘‘ਰਾਹੁਲ ਗਾਂਧੀ ਨੂੰ ਸਿਰਫ਼ ਚੋਣਾਂ ਜਾਂ ਕਾਂਗਰਸ ਪਾਰਟੀ ਦੇ ਮੁਸੀਬਤ ਵਿੱਚ ਹੋਣ ਵੇਲੇ ਹੀ ਕਿਉਂ ਮੰਦਰ ਯਾਦ ਆਉਂਦੇ ਹਨ।’’ -ਪੀਟੀਆਈ

Advertisement

Advertisement