ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਹੁਲ ਵੱਲੋਂ ਸ਼ਹੀਦ ਅੰਸ਼ੂਮਨ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ

06:56 AM Jul 10, 2024 IST
ਹਸਪਤਾਲ ’ਚ ਇੱਕ ਬੱਚੀ ਨਾਲ ਲੂਡੋ ਖੇਡਦੇ ਹੋਏ ਕਾਂਗਰਸ ਆਗੂ ਰਾਹੁਲ ਗਾਂਧੀ। -ਫੋਟੋ: ਪੀਟੀਆਈ

ਰਾਏ ਬਰੇਲੀ, 9 ਜੁਲਾਈ
ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਅੱਜ ਆਪਣੇ ਸੰਸਦੀ ਖੇਤਰ ਰਾਏ ਬਰੇਲੀ ਵਿੱਚ ਕੀਰਤੀ ਚੱਕਰ ਨਾਲ ਸਨਮਾਨਿਤ ਸ਼ਹੀਦ ਕੈਪਟਨ ਅੰਸ਼ੂਮਨ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਰਾਹੁਲ ਨਾਲ ਮੁਲਾਕਾਤ ਮਗਰੋਂ ਸ਼ਹੀਦ ਕੈਪਟਨ ਦੀ ਮਾਤਾ ਮੰਜੂ ਸਿੰਘ ਨੇ ਕਿਹਾ, ‘‘ਮੈਂ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਫ਼ੌਜ ਨੂੰ ਦੋ ਵਰਗਾਂ ਵਿੱਚ ਨਾ ਵੰਡਿਆ ਜਾਵੇ।’’ 2022 ਵਿੱਚ ਸ਼ੁਰੂ ਕੀਤੀ ਗਈ ਅਗਨੀਵੀਰ ਯੋਜਨਾ ਬਾਰੇ ਉਨ੍ਹਾਂ ਕਿਹਾ, ‘‘ਉਹ (ਅਗਨੀਵੀਰ) ਚਾਰ ਸਾਲਾਂ ਬਾਅਦ ਮਾਨਸਿਕ ਅਤੇ ਸਰੀਰਕ ਤੌਰ ’ਤੇ ਕਮਜ਼ੋਰ ਹੋ ਜਾਣਗੇ ਜਿਸ ਤੋਂ ਬਾਅਦ ਉਹ ਪੜ੍ਹਾਈ ਵੀ ਜਾਰੀ ਨਹੀਂ ਰੱਖ ਸਣਗੇ। ਇਹ ਠੀਕ ਨਹੀਂ ਹੈ।’’ ਕੈਪਟਨ ਅੰਸ਼ੂਮਨ ਸਿੰਘ ਪਿਛਲੇ ਸਾਲ ਜੁਲਾਈ ਵਿੱਚ ਅੱਗ ਤੋਂ ਲੋਕਾਂ ਨੂੰ ਬਚਾਉਂਦੇ ਹੋਏ ਸ਼ਹੀਦ ਹੋ ਗਏ ਸਨ। ਇਸ ਦੌਰਾਨ ਰਾਹੁਲ ਗਾਂਧੀ ਨੇ ਏਮਜ਼ ਰਾਏ ਬਰੇਲੀ ਦਾ ਵੀ ਦੌਰਾ ਕੀਤਾ।
ਰਾਹੁਲ ਨੇ ਲਖਨਊ ਵਿੱਚ ਰਹਿੰਦੇ ਸ਼ਹੀਦ ਦੇ ਪਰਿਵਾਰ ਨੂੰ ਗੈਸਟ ਹਾਊਸ ਵਿੱਚ ਮਿਲਣ ਲਈ ਬੁਲਾਇਆ ਸੀ। ਕਾਂਗਰਸੀ ਆਗੂ ਨਾਲ ਮੁਲਾਕਾਤ ਤੋਂ ਬਾਅਦ ਮੰਜੂ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਹੁਲ ਨੇ ਉਨ੍ਹਾਂ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ, ‘‘ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਸਰਕਾਰ ਨੂੰ ਅਗਨੀਵੀਰ ਯੋਜਨਾ ਖ਼ਤਮ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਇਹ ਫ਼ੌਜ ਲਈ ਠੀਕ ਨਹੀਂ ਹੈ।’’
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਗੈਸਟ ਹਾਊਸ ਵਿੱਚ ਪਾਰਟੀ ਵਰਕਰਾਂ ਅਤੇ ਭਾਰਤੀ ਉਦਯੋਗ ਐਸੋਸੀਏਸ਼ਨ (ਆਈਆਈਏ) ਦੇ ਵਫ਼ਦ ਸਮੇਤ ਹੋਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਲਾਲਗੰਜ ’ਚ ਸ਼ਹੀਦੀ ਸਮਾਰਕ ’ਤੇ ਜਾ ਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਪੌਦਾ ਵੀ ਲਗਾਇਆ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਰਾਹੁਲ ਨੇ ਰਾਏ ਬਰੇਲੀ ਲੋਕ ਸਭਾ ਸੀਟ ਤੋਂ 3.90 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ। -ਪੀਟੀਆਈ

Advertisement

ਕਾਂਗਰਸੀ ਆਗੂ ਨੇ ਹਨੂੰਮਾਨ ਮੰਦਰ ’ਚ ਮੱਥਾ ਟੇਕਿਆ

ਰਾਏ ਬਰੇਲੀ ਦੇ ਰਸਤੇ ’ਚ ਰਾਹੁਲ ਗਾਂਧੀ ਨੇ ਚੁਰਵਾ ’ਚ ਹਨੂੰਮਾਨ ਮੰਦਰ ਵਿੱਚ ਮੱਥਾ ਟੇਕਿਆ। ਲਖਨਊ ਦੇ ਚੌਧਰੀ ਚਰਨ ਸਿੰਘ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਰਾਹੁਲ ਸੂਬੇ ਦੀ ਰਾਜਧਾਨੀ ਤੋਂ ਲਗਪਗ 80 ਕਿਲੋਮੀਟਰ ਦੂਰ ਰਾਏ ਬਰੇਲੀ ਲਈ ਰਵਾਨਾ ਹੋਏ। ਰਸਤੇ ’ਚ ਉਹ ਬਛਰਾਵਾਂ ਨੇੜੇ ਚੁਰਵਾ ਮੰਦਰ ਰੁਕੇ ਅਤੇ ਭਗਵਾਨ ਹਨੂੰਮਾਨ ਨੂੰ ਮੱਥਾ ਟੇਕਿਆ। ਕਾਂਗਰਸ ਪਾਰਟੀ ਨੇ ਐੱਕਸ ’ਤੇ ਕਿਹਾ, ‘‘ਰਾਹੁਲ ਗਾਂਧੀ ਨੇ ਚੁਰਵਾ ਹਨੂੰਮਾਨ ਮੰਦਰ ਵਿੱਚ ਪੂਜਾ ਕੀਤੀ ਅਤੇ ਦੇਸ਼ ਦੀ ਖੁਸ਼ਹਾਲੀ ਅਤੇ ਸ਼ਾਂਤੀ ਲਈ ਪ੍ਰਾਰਥਨਾ ਕੀਤੀ।’’

Advertisement
Advertisement