For the best experience, open
https://m.punjabitribuneonline.com
on your mobile browser.
Advertisement

ਰਾਹੁਲ-ਖੜਗੇ ਭਾਜਪਾ ਤੇ ਮੋਦੀ ਵਾਂਗ ਫੋਕੀ ਬਿਆਨਬਾਜ਼ੀ ਨਹੀਂ ਕਰਦੇ: ਸ਼ੈਲਜਾ

08:44 AM May 07, 2024 IST
ਰਾਹੁਲ ਖੜਗੇ ਭਾਜਪਾ ਤੇ ਮੋਦੀ ਵਾਂਗ ਫੋਕੀ ਬਿਆਨਬਾਜ਼ੀ ਨਹੀਂ ਕਰਦੇ  ਸ਼ੈਲਜਾ
ਇੱਕ ਪਿੰਡ ’ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੁਮਾਰੀ ਸ਼ੈਲਜਾ।
Advertisement

ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 6 ਮਈ
ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਅਤੇ ਸਿਰਸਾ ਲੋਕ ਸਭਾ ਹਲਕੇ ਤੋਂ ਇੰਡੀਆ ਅਲਾਇੰਸ ਦੀ ਕਾਂਗਰਸੀ ਉਮੀਦਵਾਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਦੇਸ਼ ਦੇ ਹਰ ਵਰਗ ਦੇ ਲੋਕਾਂ ਨਾਲ ਇਨਸਾਫ਼ ਕਰਨ ਦਾ ਵਾਅਦਾ ਕੀਤਾ ਹੈ। ਪਾਰਟੀ ਵੱਲੋਂ ਨਾ ਸਿਰਫ਼ ਮਨਰੇਗਾ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਵਾਧਾ ਕੀਤਾ ਜਾਵੇਗਾ ਸਗੋਂ ਰਾਸ਼ਨ ਡਿੱਪੂ ਤੋਂ ਮਿਲਣ ਵਾਲੇ ਸਾਮਾਨ ਵਿੱਚ ਦਾਲਾਂ ਅਤੇ ਤੇਲ ਵੀ ਸ਼ਾਮਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਰਾਹੁਲ-ਖੜਗੇ ਭਾਜਪਾ ਅਤੇ ਮੋਦੀ ਵਾਂਗ ਬਿਆਨਬਾਜ਼ੀ ਕਰਨ ਵਾਲੇ ਨਹੀਂ ਹਨ, ਉਹ ਚੋਣ ਮਨੋਰਥ ਪੱਤਰ ਵਿੱਚ ਦੇਸ਼ ਦੀ ਜਨਤਾ ਨਾਲ ਜੋ ਵੀ ਵਾਅਦੇ ਕਰ ਰਹੇ ਹਨ, ਸੱਤਾ ਮਿਲਦੇ ਹੀ ਉਹ ਉਸ ਨੂੰ ਜ਼ਰੂਰ ਪੂਰਾ ਕਰਨਗੇ। ਉਹ ਅੱਜ ਆਪਣੀ ਚੋਣ ਪ੍ਰਚਾਰ ਮੁਹਿੰਮ ਤਹਿਤ ਖੇਤਰ ਦੇ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ।
ਕੁਮਾਰੀ ਸ਼ੈਲਜਾ ਨੇ ਅੱਜ ਪਿੰਡ ਘੁੱਕਿਆਂਵਾਲੀ, ਨੂਹੀਆਂਵਾਲੀ, ਸਾਲਮਖੇੜਾ, ਜੰਡਵਾਲਾ ਜਾਟਾਂ, ਜਗਮਾਲਵਾਲੀ, ਪਿੱਪਲੀ, ਪਾਨਾ, ਟੱਪੀ, ਅਸੀਰ, ਖੋਖਰ, ਹੱਸੂ, ਨੌਰੰਗ, ਤਿਗੜੀ, ਚੱਠਾ, ਫੁੱਲੋ, ਦੇਸੂਜੋਧਾ, ਪੰਨੀਵਾਲਾ ਮੋਰੀਕਾ, ਜੋਗੇਵਾਲਾ, ਮਾਂਗੇਆਣਾ ਆਦਿ ਪਿੰਡਾਂ ਵਿੱਚ ਇਲਾਕੇ ਦੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਵਿਧਾਇਕ ਅਮਿਤ ਸਿਹਾਗ, ਵਿਧਾਇਕ ਸ਼ੀਸ਼ਪਾਲ ਕੇਹਰਵਾਲਾ, ਸੀਨੀਅਰ ਕਾਂਗਰਸੀ ਆਗੂ ਡਾ.ਕੇ.ਵੀ.ਸਿੰਘ, ਸੀਨੀਅਰ ਆਮ ਆਦਮੀ ਆਗੂ ਕੁਲਦੀਪ ਸਿੰਘ ਗਦਰਾਣਾ, ਜੱਗਾ ਸਿੰਘ ਬਰਾੜ, ਛੋਟੂ ਰਾਮ ਸਹਾਰਨ, ਰਤਨ ਗੈਦਰ, ਰਾਜੇਸ਼ ਚਾਡੀਵਾਲ, ਜਗਸੀਰ ਸਿੰਘ ਮਿਠੜੀ, ਰਾਮ ਸਿੰਘ ਬੈਣੀਵਾਲ ਕਾਗਦਾਣਾ ਆਦਿ ਹਾਜ਼ਰ ਸਨ।
ਕੁਮਾਰੀ ਸ਼ੈਲਜਾ ਨੇ ਕਿਹਾ ਕਿ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਿਰਤ ਨਿਆਂ ਤਹਿਤ ਦੇਸ਼ ਦੇ ਕਿਰਤੀ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦਾ ਵਾਅਦਾ ਕੀਤਾ ਹੈ। ਕਾਂਗਰਸ ਪੂਰਨ ਰੁਜ਼ਗਾਰ ਅਤੇ ਉੱਚ ਉਤਪਾਦਕਤਾ ਦੇ ਆਪਣੇ ਦੋਹਰੇ ਟੀਚਿਆਂ ਨੂੰ ਪੂਰਾ ਕਰਨ ਲਈ ਕਿਰਤ ਅਤੇ ਪੂੰਜੀ ਨਿਵੇਸ਼ ਵਿਚਕਾਰ ਸੰਤੁਲਨ ਨੂੰ ਬਹਾਲ ਕਰਨ ਲਈ ਉਦਯੋਗਿਕ ਅਤੇ ਕਿਰਤ ਕਾਨੂੰਨਾਂ ਵਿੱਚ ਸੁਧਾਰ ਕਰੇਗੀ। ਕੁਮਾਰੀ ਸ਼ੈਲਜਾ ਨੇ ਕਿਹਾ ਕਿ 2500 ਤੋਂ ਵੱਧ ਆਬਾਦੀ ਵਾਲੇ ਸਾਰੇ ਪਿੰਡਾਂ ਵਿੱਚ ਇੱਕ ਦੂਜੀ ਆਸ਼ਾ ਵਰਕਰ ਨਿਯੁਕਤ ਕੀਤੀ ਜਾਵੇਗੀ। ਆਂਗਣਵਾੜੀ ਵਰਕਰਾਂ ਦੀ ਗਿਣਤੀ ਦੁੱਗਣੀ ਕਰਕੇ 14 ਲੱਖ ਵਾਧੂ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਕੁਮਾਰੀ ਸ਼ੈਲਜਾ ਨੇ ਕਿਹਾ ਕਿ ਕਾਂਗਰਸ ਜੋ ਕਹਿੰਦੀ ਹੈ, ਕਰਦੀ ਹੈ।

Advertisement

Advertisement
Author Image

joginder kumar

View all posts

Advertisement
Advertisement
×