ਰਾਹੁਲਇੰਦਰ ਸਿੱਧੂ ਵੱਲੋਂ ਜਗਜੀਤ ਡੱਲੇਵਾਲ ਦੀ ਹਮਾਇਤ
08:48 AM Nov 29, 2024 IST
Advertisement
ਪੱਤਰ ਪ੍ਰੇਰਕ
ਲਹਿਰਾਗਾਗਾ, 28 ਨਵੰਬਰ
ਆਲ ਇੰਡੀਆ ਕਿਸਾਨ ਕਾਂਗਰਸ ਦੇ ਕੌਮੀ ਕੋਆਰਡੀਨੇਟਰ ਅਤੇ ਪੀਪੀਸੀਸੀ ਮੈਂਬਰ ਰਾਹੁਲਇੰਦਰ ਸਿੰਘ ਸਿੱਧੂ ਭੱਠਲ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਸਾਥ ਦੇਣ ਲਈ ਲਾਮਬੰਦੀ ਕੀਤੀ ਹੈ। ਉਨ੍ਹਾਂ ਅੱਜ ਲਹਿਰਾਗਾਗਾ ਹਲਕੇ ਦੇ ਪਿੰਡ ਖਨੌਰੀ ਬਾਰਡਰ ’ਤੇ ਪਹੁੰਚ ਕੇ ਕਿਸਾਨ ਜਥੇਬੰਦੀ ਨੂੰ ਆਪਣਾ ਸਮਰਥਨ ਪੱਤਰ ਦਿੱਤਾ। ਉਨ੍ਹਾਂ ਹਲਕੇ ਦੇ ਪਿੰਡਾਂ ਵਿੱਚ ਲੜੀ ਬਣਾ ਕੇ ਆਗੂਆਂ ਵਲੋਂ ਪਿੰਡ ਦੀਆਂ ਕਿਸਾਨ ਕਮੇਟੀਆਂ ਨੂੰ ਸਮਰਥਨ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰਨ ਲਈ ਕਿਸਾਨਾਂ ਜਥੇਬੰਧੀਆਂ ਦਾ ਸਾਥ ਦਿੱਤਾ ਜਾਵੇ। ਇਸ ਮੌਕੇ ਐਡਵੋਕੇਟ ਅਰਪਿੰਦਰ ਸਿੱਧੂ, ਜੋਗਾ ਸਿੰਘ ਚੇਅਰਮੈਨ ਥੇੜੀ, ਬੱਬੂ ਸਿੰਘ ਗੋਬਿਪੁਰਾ ਚੱਠਾ, ਰਾਜ ਲਹਿਰਾ, ਪਵਨ ਬਨਾਰਸੀ, ਇਸ਼ਾਂਤ ਖਨੌਰੀ, ਸੰਦੀਪ ਬੋਪਰ ਤੇ ਗੁਰਦੀਪ ਆਦਿ ਹਾਜ਼ਰ ਸਨ।
Advertisement
Advertisement
Advertisement