For the best experience, open
https://m.punjabitribuneonline.com
on your mobile browser.
Advertisement

ਰਾਹੁਲ ਗਾਂਧੀ ਦੀਆਂ ‘ਨਾਰੀ ਨਿਆਏ ਗਾਰੰਟੀਆਂ’ ਬੇਹੱਦ ਕਾਰਗਰ: ਬਲਬੀਰ ਸਿੱਧੂ

07:53 AM Mar 17, 2024 IST
ਰਾਹੁਲ ਗਾਂਧੀ ਦੀਆਂ ‘ਨਾਰੀ ਨਿਆਏ ਗਾਰੰਟੀਆਂ’ ਬੇਹੱਦ ਕਾਰਗਰ  ਬਲਬੀਰ ਸਿੱਧੂ
Advertisement

ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ (ਮੁਹਾਲੀ), 16 ਮਾਰਚ
ਸਾਬਕਾ ਕਾਂਗਰਸੀ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਦੇਸ਼ ਦੀਆਂ ਔਰਤਾਂ ਲਈ ਐਲਾਨੀਆਂ ਪੰਜ ਗਾਰੰਟੀਆਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜ ‘ਨਾਰੀ ਨਿਆਏ ਗਾਰੰਟੀਆਂ’ ਵਿੱਚ ਮਹਾਲਕਸ਼ਮੀ, ਅੱਧੀ ਆਬਾਦੀ-ਪੂਰਾ ਹੱਕ, ਸ਼ਕਤੀ ਦਾ ਸਨਮਾਨ, ਮਿੱਤਰਤਾ ਅਧਿਕਾਰ ਅਤੇ ਸਾਵਿਤ੍ਰੀ ਫੁੱਲੇ ਹੋਸਟਲ ਸਕੀਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਇਹ ਮੰਨਦੀ ਰਹੀ ਹੈ ਕਿ ਔਰਤਾਂ ਦੇ ਸ਼ਕਤੀਕਰਨ ਤੋਂ ਬਿਨਾਂ ਦੇਸ਼ ਤਰੱਕੀ ਨਹੀਂ ਕਰ ਸਕਦਾ, ਇਸ ਲਈ ਹੀ ਪਾਰਟੀ ਖ਼ਾਸ ਤੌਰ ’ਤੇ ਔਰਤਾਂ ਲਈ ਪੰਜ ਸ਼ਾਨਦਾਰ ਗਾਰੰਟੀਆਂ ਲੈ ਕੇ ਆਈ ਹੈ।
ਸ੍ਰੀ ਸਿੱਧੂ ਨੇ ਦੱਸਿਆ ਕਿ ਮਹਾ ਲਕਸ਼ਮੀ ਗਾਰੰਟੀ ਵਿੱਚ ਇੱਕ ਗ਼ਰੀਬ ਪਰਿਵਾਰ ਦੀ ਔਰਤ ਨੂੰ ਹਰ ਸਾਲ 1 ਲੱਖ ਰੁਪਏ ਦੀ ਸਹਾਇਤਾ ਪ੍ਰਦਾਨ ਕਰਨਾ ਸ਼ਾਮਲ ਹੈ। ‘ਅੱਧੀ ਆਬਾਦੀ-ਪੂਰਾ ਹੱਕ’ ਗਾਰੰਟੀ ਤਹਿਤ ਕੇਂਦਰ ਸਰਕਾਰ ਦੀਆਂ ਨਵੀਆਂ ਨਿਯੁਕਤੀਆਂ ਵਿੱਚ ਔਰਤਾਂ ਦੇ 50 ਫ਼ੀਸਦ ਹਿੱਸੇ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪੰਜ ਗਾਰੰਟੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪਾਸਾ ਪਲਟ ਕੇ ਰੱਖ ਦੇਣਗੀਆਂ ਕਿਉਂਕਿ ਕਾਂਗਰਸ ਸਿਰਫ਼ ਵਾਅਦੇ ਹੀ ਨਹੀਂ ਕਰਦੀ ਸਗੋਂ ਪੂਰੇ ਕਰਨ ਵਿੱਚ ਵੀ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪੰਜਾਬ ’ਚ ਲੋਕ ਸਭਾ ਦੀਆਂ ਸਾਰੀਆਂ 13 ਸੀਟਾਂ ’ਤੇ ਜਿੱਤ ਦਰਜ ਕਰੇਗੀ।

Advertisement

Advertisement
Author Image

sanam grng

View all posts

Advertisement
Advertisement
×