ਰਾਹੁਲ ਗਾਂਧੀ ਨੇ ਦਾਦੀ ਇੰਦਰਾ ਗਾਂਧੀ ਲਈ ਲਿਖਿਆ ਭਾਵਨਾਤਮਕ ਸੰਦੇਸ਼
ਨਵੀਂ ਦਿੱਲੀ, 19 ਨਵੰਬਰ
ਕਾਂਗਰਸ ਪਾਰਟੀ ਨੇ ਮੰਗਲਵਾਰ ਨੂੰ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 107ਵੀਂ ਜਯੰਤੀ ਮਨਾਈ। ਇਸ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੌਮੀ ਰਾਜਧਾਨੀ ’ਚ ਇੰਦਰਾ ਗਾਂਧੀ ਦੇ ਸਮਾਰਕ 'ਸ਼ਕਤੀ ਸਥਲ' ’ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਕਾਂਗਰਸ ਪਾਰਟੀ ਨੇ ਇੰਦਰਾ ਗਾਂਧੀ ਨੂੰ "ਹਿੰਮਤ, ਤਾਕਤ ਅਤੇ ਦ੍ਰਿੜਤਾ" ਦਾ ਪ੍ਰਤੀਕ ਦੱਸਿਆ ਅਤੇ ਦੇਸ਼ ਲਈ ਉਨ੍ਹਾਂ ਦੇ ਯੋਗਦਾਨ ਲਈ ਦਿਲੋਂ ਸ਼ਰਧਾਂਜਲੀ ਭੇਟ ਕੀਤੀ।
ਰਾਹੁਲ ਗਾਂਧੀ ਨੇ ‘ਐਕਸ’ 'ਤੇ ਭਾਵਨਾਤਮਕ ਪੋਸਟ ਕਰਦੇ ਹੋਏ ਲਿਖਿਆ ਕਿ ਦਾਦੀ ਹਿੰਮਤ ਅਤੇ ਪਿਆਰ ਦੋਵਾਂ ਦੀ ਮਿਸਾਲ ਸਨ। ਉਨ੍ਹਾਂ ਤੋਂ ਹੀ ਮੈਂ ਸਿੱਖਿਆ ਹੈ ਕਿ ਅਸਲੀ ਤਾਕਤ ਨਿਡਰ ਹੋ ਕੇ ਰਾਸ਼ਟਰ ਹਿੱਤ ਦੇ ਰਾਹ ’ਤੇ ਚੱਲਣਾ ਹੈ। ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ‘ਐਕਸ’ ’ਤੇ ਇੱਕ ਸਾਂਝਾ ਕੀਤਾ।ਆਈਏਐੱਨਐੱਸ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਰਧਾਂਜਲੀ ਭੇਂਟ ਕੀਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ ਭੇਟ ਕੀਤੀ।