ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਹੁਲ ਗਾਂਧੀ ਕਰਨਗੇ ਅਮਰੀਕਾ ਦਾ ਤਿੰਨ-ਰੋਜ਼ਾ ਦੌਰਾ

05:03 PM Aug 31, 2024 IST

ਨਵੀਂ ਦਿੱਲੀ, 31 ਅਗਸਤ
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ 8 ਤੋਂ 10 ਸਤੰਬਰ ਤੱਕ ਅਮਰੀਕਾ ਦੇ ਤਿੰਨ-ਰੋਜ਼ਾ ਦੌਰੇ ਉਤੇ ਜਾਣਗੇ ਅਤੇ ਇਸ ਦੌਰਾਨ ਉਹ ਮੁਲਕ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਅਤੇ ਡਲਾਸ ਵਿਚ ਵੱਖੋ-ਵੱਖ ਮੀਟਿੰਗਾਂ ਤੇ ਸਮਾਗਮਾਂ ਵਿਚ ਹਿੱਸਾ ਲੈਣਗੇ।
ਇੰਡੀਅਨ ਓਵਰਸੀਜ਼ ਕਾਂਗਰਸ (Indian Overseas Congress) ਦੇ ਮੁਖੀ ਸੈਮ ਪਿਤਰੋਦਾ ਨੇ ਬੀਤੇ ਜੂਨ ਵਿਚ ਵਿਰੋਧੀ ਧਿਰ ਦੇ ਆਗੂ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਰਾਹੁਲ ਦੀ ਇਸ ਪਹਿਲੀ ਅਮਰੀਕਾ ਫੇਰੀ ਦੇ ਵੇਰਵੇ ਸ਼ਨਿੱਚਰਵਾਰ ਨੂੰ ਜਾਰੀ ਕੀਤੇ।
ਉਨ੍ਹਾਂ ਕਿਹਾ ਕਿ ਇਸ ਫੇਰੀ ਦੌਰਾਨ ਰਾਹੁਲ 8 ਸਤੰਬਰ ਨੂੰ ਡਲਾਸ ਜਾਣਗੇ ਅਤੇ 9 ਤੇ 10 ਸਤੰਬਰ ਨੂੰ ਵਾਸ਼ਿੰਗਟਨ ਡੀਸੀ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਟੈਕਸਸ ਯੂਨੀਵਰਸਿਟੀ ਵਿਚ ਵਿਦਿਆਰਥੀਆਂ, ਅਕਾਦਮੀਸ਼ਿਅਨਾਂ, ਕਾਰੋਬਾਰੀਆਂ ਅਤੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਵਿਚਾਰ-ਵਟਾਂਦਰੇ ਕਰਨਗੇ।
ਪਿਤਰੋਦਾ ਨੇ ਕਿਹਾ, ‘‘ਅਗਲੇ ਦਿਨ ਅਸੀਂ ਰਾਜਧਾਨੀ ਵਾਸ਼ਿੰਗਟਨ ਪੁੱਜਾਂਗੇ ਅਤੇ ਉਥੇ ਵੀ ਉਹ ਇਸੇ ਤਰ੍ਹਾਂ ਵੱਖੋ-ਵੱਖ ਵਰਗਾਂ ਤੇ ਸਮੂਹਾਂ ਨੂੰ ਮਿਲਣਗੇ ਅਤੇ ਨੈਸ਼ਨਲ ਪ੍ਰੈੱਸ ਕਲੱਬ ਵਿਚ ਵੀ ਜਾਣਗੇ।’’ -ਪੀਟੀਆਈ

Advertisement

Advertisement