ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਜੋੜੇ ਨਿਆਏ ਯਾਤਰਾ ਨੂੰ ਕੁੱਝ ਦਿਨ ਰੋਕ ਕੇ ਕੈਂਬਰਿਜ ਯੂਨੀਵਰਸਿਟੀ ’ਚ ਭਾਸ਼ਨ ਦੇਣ ਜਾਣਗੇ ਰਾਹੁਲ ਗਾਂਧੀ

12:10 PM Feb 21, 2024 IST

ਨਵੀਂ ਦਿੱਲੀ, 21 ਫਰਵਰੀ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਆਪਣੀ ‘ਭਾਰਤ ਜੋੜੋ ਨਿਆਏ ਯਾਤਰਾ’ ਕੁਝ ਦਿਨ ਰੋਕ ਕੇ ਇਸ ਮਹੀਨੇ ਦੇ ਅਖੀਰ ਵਿਚ ਬਰਤਾਨੀਆ ਦੀ ਵੱਕਾਰੀ ਕੈਂਬਰਿਜ ਯੂਨੀਵਰਸਿਟੀ ਵਿਚ ਭਾਸ਼ਨ ਦੇਣਗੇ ਅਤੇ ਫਿਰ ਇਸ ਨਾਲ ਸਬੰਧਤ ਕੁਝ ਅਹਿਮ ਮੀਟਿੰਗਾਂ ਵਿਚ ਵੀ ਹਿੱਸਾ ਲੈਣਗੇ। ਪਾਰਟੀ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਅੱਜ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕੀਤਾ, ‘ਭਾਰਤ ਜੋੜੋ ਨਿਆਏ ਯਾਤਰਾ ਦਾ 39ਵਾਂ ਦਿਨ ਅੱਜ ਕਾਨਪੁਰ 'ਚ ਬਾਅਦ ਦੁਪਹਿਰ 2 ਵਜੇ ਖਤਮ ਹੋਵੇਗਾ। 22 ਅਤੇ 23 ਫਰਵਰੀ ਨੂੰ ਯਾਤਰਾ ਵਿੱਚ ਰੁਕੇਗੀ। ਯਾਤਰਾ 24 ਫਰਵਰੀ ਦੀ ਸਵੇਰ ਨੂੰ ਮੁਰਾਦਾਬਾਦ ਤੋਂ ਮੁੜ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਸੰਭਲ, ਅਲੀਗੜ੍ਹ, ਹਾਥਰਸ ਅਤੇ ਆਗਰਾ ਜ਼ਿਲ੍ਹਿਆਂ ਤੋਂ ਹੁੰਦੇ ਹੋਏ ਰਾਜਸਥਾਨ ਦੇ ਧੌਲਪੁਰ ਵਿਖੇ ਰੁਕੇਗੀ। 26 ਫਰਵਰੀ ਤੋਂ 1 ਮਾਰਚ ਤੱਕ ਯਾਤਰਾ ਰੁਕੇਗੀ ਤਾਂ ਜੋ ਰਾਹੁਲ ਗਾਂਧੀ 27 ਅਤੇ 28 ਫਰਵਰੀ ਨੂੰ ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ 'ਚ ਦੋ ਵਿਸ਼ੇਸ਼ ਲੈਕਚਰ ਦੇਣ ਦਾ ਇਕ ਸਾਲ ਪਹਿਲਾਂ ਕੀਤਾ ਵਾਅਦਾ ਪੂਰਾ ਕਰ ਸਕਣ।’

Advertisement

Advertisement