ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਹੁਲ ਗਾਂਧੀ ਦੀ ਵਿਰੋਧੀ ਧਿਰ ਦੇ ਨੇਤਾ ਵਜੋਂ ਹੋਵੇਗੀ ਅਸਲੀ ਪਰਖ: ਅਮਰਤਿਆ ਸੇਨ

07:18 AM Jul 17, 2024 IST

ਬੋਲਪੁਰ (ਪੱਛਮੀ ਬੰਗਾਲ), 16 ਜੁਲਾਈ
ਨੋਬੇਲ ਐਵਾਰਡ ਜੇਤੂ ਅਰਥਸ਼ਾਸ਼ਤਰੀ ਅਮਰਤਿਆ ਸੇਨ ਨੇ ਰਾਹੁਲ ਗਾਂਧੀ ਨੂੰ ਇੱਕ ਹੰਢਿਆ ਹੋਇਆ ਆਗੂ ਕਰਾਰ ਦਿੰਦਿਆਂ ਆਖਿਆ ਕਿ ਉਨ੍ਹਾਂ ਦੀ ਅਸਲੀ ਪਰਖ ਇਸ ਨਾਲ ਹੋਵੇਗੀ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਮੌਜੂਦਾ ਐੱਨਡੀਏ ਸਰਕਾਰ ਦੇ ਸ਼ਾਸਨ ਦੌਰਾਨ ਉਹ ਸੰਸਦ ’ਚ ਵਿਰੋਧੀ ਧਿਰ ਦੀ ਅਗਵਾਈ ਕਿਸ ਤਰ੍ਹਾਂ ਕਰਦੇ ਹਨ।
ਸੇਨ ਨੇ ਇਹ ਵੀ ਆਖਿਆ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੇ ਨਾ ਸਿਰਫ ਉਨ੍ਹਾਂ ਨੂੰ ਕੌਮੀ ਆਗੂ ਵਜੋਂ ਉਭਾਰਿਆ ਹੈ ਸਗੋਂ ਦੇਸ਼ ਦੇ ਸਿਆਸੀ ਭੂ-ਦ੍ਰਿਸ਼ ਨੂੰ ਵੀ ਹੁਲਾਰਾ ਦਿੱਤਾ ਹੈ। ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਅਧੀਨ ਬੋਲਪੁਰ ’ਚ ਆਪਣੀ ਜੱਦੀ ਰਿਹਾਇਸ਼ ’ਤੇ ਇੰਟਰਵਿਊ ਦੌਰਾਨ ਅਮਰਤਿਆ ਸੇਨ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕੈਮਬ੍ਰਿਜ ਯੂਨੀਵਰਸਿਟੀ ਦੇ ਟ੍ਰਿਨਿਟੀ ਕਾਲਜ ’ਚ ਵਿਦਿਆਰਥੀ ਵਜੋਂ ਰਾਹੁਲ ਇਸ ਗੱਲ ਨੂੰ ਲੈ ਕੇ ਨਿਸ਼ਚਿਤ ਨਹੀਂ ਸਨ ਕਿ ਜ਼ਿੰਦਗੀ ’ਚ ‘‘ਉਹ ਕੀ ਕਰਨਾ ਚਾਹੁੰਦੇ ਹਨ’’ ਕਿਉਂਕਿ ‘‘ਉਸ ਸਮੇਂ ਰਾਜਨੀਤੀ ਉਨ੍ਹਾਂ ਨੂੰ ਖਿੱਚਦੀ ਨਹੀਂ ਸੀ।’’ ਉਨ੍ਹਾਂ ਆਖਿਆ, ‘‘ਮੈਨੂੰ ਲੱਗਦਾ ਹੈ ਕਿ ਉਹ (ਰਾਹੁਲ) ਹੁਣ ਕਾਫੀ ਹੰਢਿਆ ਹੋਇਆ ਵਿਅਕਤੀ ਹੈ। ਮੈਂ ਉਸ ਨੂੰ ਉਦੋਂ ਤੋਂ ਜਾਣਦਾ ਹਾਂ ਜਦੋਂ ਉਹ ਟ੍ਰਿਨਿਟੀ ਕਾਲਜ ਦਾ ਵਿਦਿਆਰਥੀ ਸੀ। ਉਹ ਕਾਲਜ ਜਿੱਥੇ ਮੈਂ ਪੜ੍ਹਾਈ ਕੀਤੀ ਤੇ ਅਤੇ ਬਾਅਦ ਵਿੱਚ ਉਥੇ ਮਾਸਟਰ ਬਣ ਗਿਆ। ਉਹ (ਰਾਹੁਲ) ਉਦੋਂ ਮੈਨੂੰ ਮਿਲਣ ਆਏ ਸਨ ਅਤੇ ਉਸ ਸਮੇਂ ਅਜਿਹੇ ਵਿਅਕਤੀ ਸਨ ਜੋ ਇਸ ਗੱਲ ਨੂੰ ਲੈ ਕੇ ਸਪੱਸ਼ਟ ਨਹੀਂ ਸੀ ਕਿ ਉਹ ਕੀ ਕਰਨਾ ਚਾਹੁੰਦੇ ਹਨ। ਅਜਿਹਾ ਲੱਗਦਾ ਸੀ ਕਿ ਉਸ ਸਮੇਂ ਉਨ੍ਹਾਂ ਨੂੰ ਰਾਜਨੀਤੀ ਨੂੰ ਪਸੰਦ ਨਹੀਂ ਸੀ।’’ -ਪੀਟੀਆਈ

Advertisement

Advertisement
Advertisement