ਰਾਹੁਲ ਗਾਂਧੀ ਭਲਕ ਤੋਂ ਕਰਨਗੇ ਚੋਣ ਪ੍ਰਚਾਰ ਦਾ ਆਗਾਜ਼
08:29 AM Jan 12, 2025 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜਨਵਰੀ
ਰਾਹੁਲ ਗਾਂਧੀ 13 ਜਨਵਰੀ ਨੂੰ ਚੋਣ ਪ੍ਰਚਾਰ ਸ਼ੁਰੂ ਕਰਨਗੇ ਅਤੇ ਉੱਤਰ-ਪੂਰਬੀ ਦਿੱਲੀ ਦੇ ਸੀਲਮਪੁਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਇੱਥੇ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦਫ਼ਤਰ ਵਿੱਚ ਦਿੱਲੀ ਦੇ ਇੰਚਾਰਜ ਕਾਜ਼ੀ ਨਿਜ਼ਾਮੂਦੀਨ ਨੇ ਕਿਹਾ ਕਿ ਸੀਨੀਅਰ ਕਾਂਗਰਸ ਨੇਤਾ ਰਾਹੁਲ ਗਾਂਧੀ ਸੋਮਵਾਰ ਨੂੰ ਸ਼ਾਮ 5.30 ਵਜੇ ਉੱਤਰ-ਪੂਰਬੀ ਦਿੱਲੀ ਦੇ ਸੀਲਮਪੁਰ ਖੇਤਰ ਵਿੱਚ ਮੀਟਿੰਗ ‘ਜੈ ਬਾਪੂ, ਜੈ ਭੀਮ, ਜੈ ਸੰਵਿਧਾਨ’ ਨੂੰ ਸੰਬੋਧਨ ਕਰਨਗੇ। ਇਹ ਦਿੱਲੀ ਵਿੱਚ ਰਾਹੁਲ ਦੀ ਪਹਿਲੀ ਰੈਲੀ ਹੋਵੇਗੀ। ਕਾਂਗਰਸ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰਾਂ ਨਾਲ ਜੁੜਨ ਅਤੇ ਪਾਰਟੀ ਕੇਡਰ ਦਾ ਮਨੋਬਲ ਵਧਾਉਣ ਲਈ ਨਵੰਬਰ ਵਿੱਚ ਮਹੀਨਾ ਚੱਲਣ ਵਾਲੀ ‘ਦਿੱਲੀ ਨਿਆਏ ਯਾਤਰਾ’ ਸ਼ੁਰੂ ਕੀਤੀ ਸੀ। ‘ਭਾਰਤ ਜੋੜੋ ਯਾਤਰਾ’ ਅਤੇ ‘ਭਾਰਤ ਜੋੜੋ ਨਿਆਏ ਯਾਤਰਾ’ ਦੀ ਤਰਜ਼ ’ਤੇ ਆਯੋਜਿਤ ਇਹ ਯਾਤਰਾ 7 ਦਸੰਬਰ ਨੂੰ ਸਮਾਪਤ ਹੋਈ।
Advertisement
Advertisement
Advertisement