ਰਾਹੁਲ ਗਾਂਧੀ ਦੋ ਦਿਨਾਂ ਦੇ ਦੌਰੇ ’ਤੇ ਮਨੀਪੁਰ ਪੁੱਜੇ, ਪੁਲੀਸ ਨੇ ਹਿੰਸਾ ਪ੍ਰਭਾਵਿਤ ਇਲਾਕੇ ’ਚ ਜਾਣ ਤੋਂ ਰੋਕਿਆ
06:34 PM Jun 29, 2023 IST
Advertisement
ਇੰਫਾਲ, 29 ਜੂਨ
Advertisement
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਆਪਣੇ ਦੋ ਦਿਨਾਂ ਦੌਰੇ ਲਈ ਮਨੀਪੁਰ ਪੁੱਜ ਗਏ। ਇਸ ਦੌਰਾਨ ਮਨੀਪੁਰ ਪੁਲੀਸ ਨੇ ਹਿੰਸਾ ਦੇ ਡਰੋਂ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਚੂਰਾਚੰਦਪੁਰ ਜਾ ਰਹੇ ਕਾਫ਼ਲੇ ਨੂੰ ਬਿਸ਼ਨੂਪੁਰ ਵਿਖੇ ਰੋਕ ਲਿਆ। ਉਹ ਸੂਬੇ ਵਿੱਚ ਰਾਹਤ ਕੈਂਪਾਂ ‘ਚ ਜਾਤੀ ਹਿੰਸਾ ਕਾਰਨ ਬੇਘਰ ਹੋਏ ਲੋਕਾਂ ਨੂੰ ਮਿਲਣ ਜਾ ਰਹੇ ਸਨ। ਰਾਹੁਲ ਨੇ ਨਾਗਰਿਕ ਸੰਗਠਨਾਂ ਨਾਲ ਗੱਲਬਾਤ ਵੀ ਕਰਨੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 3 ਮਈ ਨੂੰ ਮਨੀਪੁਰ ‘ਚ ਹਿੰਸਾ ਭੜਕਣ ਤੋਂ ਬਾਅਦ ਕਾਂਗਰਸ ਨੇਤਾ ਦਾ ਉੱਤਰ-ਪੂਰਬੀ ਰਾਜ ਦਾ ਇਹ ਪਹਿਲਾ ਦੌਰਾ ਹੈ। ਇੰਫਾਲ ਪਹੁੰਚਣ ਤੋਂ ਬਾਅਦ ਰਾਹੁਲ ਗਾਂਧੀ ਚੂਰਾਚੰਦਪੁਰ ਜ਼ਿਲ੍ਹੇ ਲਈ ਰਵਾਨਾ ਹੋ ਗਏ, ਜਿੱਥੇ ਉਹ ਰਾਹਤ ਕੈਂਪਾਂ ਦਾ ਦੌਰਾ ਕਰਨਾ ਸੀ ਪਰ ਉਨ੍ਹਾਂ ਨੂੰ ਰਾਹ ਵਿੱਚ ਹੀ ਰੋਕ ਲਿਆ।
Advertisement
Advertisement