Rahul Gandhi in Chandigarh: ਵਿਆਹ ਸਮਾਗਮ ਲਈ ਚੰਡੀਗੜ੍ਹ ਪਹੁੰਚੇ ਰਾਹੁਲ ਗਾਂਧੀ
09:05 PM Dec 20, 2024 IST
Advertisement
ਚੰਡੀਗੜ੍ਹ, 20 ਦਸੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਚੰਡੀਗੜ੍ਹ ਨੇੜੇ ਇਕ ਵਿਆਹ ਸਮਾਗਮ ਵਿਚ ਸ਼ਿਰਕਤ ਕੀਤੀ। ਇਹ ਵਿਆਹ ਇਕ ਸੀਨੀਅਰ ਵਕੀਲ ਦੀ ਧੀ ਦਾ ਸੀ। ਗਾਂਧੀ ਅੱਜ ਬਾਅਦ ਦੁਪਹਿਰ ਚੰਡੀਗੜ੍ਹ ਹਵਾਈ ਅੱਡੇ ਉੱਤੇ ਪੁੱਜੇ ਤੇ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸ੍ਰੀ ਗਾਂਧੀ ਚੰਡੀਗੜ੍ਹ ਦੇ ਬਾਹਰਵਾਰ ਰੱਖੇ ਵਿਆਹ ਸਮਾਗਮ ਵਿਚ ਲੱਕੀ ਦੇ ਨਾਲ ਹੀ ਪੁੱਜੇ।
Advertisement
Advertisement
ਲੱਕੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਗਾਂਧੀ ਸੀਨੀਅਰ ਐਡਵੋਕੇਟ ਆਰ.ਐੱਸ.ਚੀਮਾ ਦੀ ਧੀ ਦੇ ਵਿਆਹ ਲਈ ਚੰਡੀਗੜ੍ਹ ਦੇ ਬਾਹਰਵਾਰ ਮੁਹਾਲੀ ਜ਼ਿਲ੍ਹੇ ਵਿਚ ਪੈਂਦੇ ਰਿਜ਼ੌਰਟ ਵਿਚ ਪੁੱਜੇ ਸਨ। ਸ੍ਰੀ ਚੀਮਾ, ਜੋ ਕ੍ਰਿਮੀਨਲ ਲਾਇਅਰ ਤੇ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਹਨ, ਕਈ ਕੇਸਾਂ ਵਿਚ ਰਾਹੁਲ ਗਾਂਧੀ ਦੀ ਵਕਾਲਤ ਕਰ ਚੁੱਕੇ ਹਨ। ਲੱਕੀ ਨੇ ਕਿਹਾ ਕਿ ਵਿਆਹ ਸਮਾਗਮ ਵਿਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਪੰਜਾਬ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਮੌਜੂਦ ਸਨ। -ਪੀਟੀਆਈ
Advertisement