ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਹੁਲ ਗਾਂਧੀ ਨੇ ਡੀਟੀਸੀ ਕਰਮਚਾਰੀਆਂ ਲਈ 'ਬਰਾਬਰ ਕੰਮ ਅਤੇ ਬਰਾਬਰ ਤਨਖਾਹ' ਦੀ ਮੰਗ ਕੀਤੀ

02:07 PM Sep 02, 2024 IST
ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ 28 ਅਗਸਤ ਨੂੰ ਨਵੀਂ ਦਿੱਲੀ ਵਿੱਚ ਡੀਟੀਸੀ ਬੱਸ ਦੀ ਸਵਾਰੀ ਕਰਨ ਮੌਕੇ । (ਪੀਟੀਆਈ ਫੋਟੋ)

ਨਵੀਂ ਦਿੱਲੀ, 2 ਸਤੰਬਰ

Advertisement

ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦੇਸ਼ ਦਾ ਧਿਆਨ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (DTC) ਦੇ ਕਰਮਚਾਰੀਆਂ, ਹੋਮ ਗਾਰਡਾਂ ਦੇ ਮੁੱਦੇ ਵੱਲ ਖਿੱਚਣ ਦੀ ਕੋਸ਼ਿਸ ਕੀਤੀ ਹੈ। ਕਾਂਗਰਸੀ ਸੰਸਦ ਮੈਂਬਰ ਨੇ ਸੋਮਵਾਰ ਨੂੰ ‘ਐਕਸ’ 'ਤੇ ਨੌਕਰੀ ਦੀ ਅਸੁਰੱਖਿਆ ਅਤੇ ਆਰਥਿਕ ਤੰਗੀਆਂ ਬਾਰੇ ਮੁੱਦਾ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਕੋਈ ਸਮਾਜਿਕ ਸੁਰੱਖਿਆ ਨਹੀਂ, ਕੋਈ ਸਥਿਰ ਆਮਦਨ ਨਹੀਂ ਅਤੇ ਕੋਈ ਸਥਾਈ ਨੌਕਰੀ ਨਹੀਂ, ਠੇਕੇ ’ਤੇ ਮਜ਼ਦੂਰੀ ਨੇ ਇੱਕ ਵੱਡੀ ਜ਼ਿੰਮੇਵਾਰੀ ਵਾਲੀ ਨੌਕਰੀ ਨੂੰ ਮਜਬੂਰੀ ਦੀ ਸਥਿਤੀ ਵਿੱਚ ਬਦਲ ਦਿੱਤਾ ਹੈ ।
ਰਾਹੁਲ ਗਾਂਧੀ ਵੱਲੋਂ ਡੀਟੀਸੀ ਬੱਸ ਦੀ ਸਵਾਰੀ ਕਰਨ ਤੋਂ ਕੁਝ ਦਿਨ ਬਾਅਦ ਇਹ ਪ੍ਰਤੀਕਿਰਿਆ ਸਾਹਮਣੇ ਆਈ ਹੈ। ਬੱਸ ਸਫ਼ਰ ਦੌਰਾਨ ਉਨ੍ਹਾਂ ਬੱਸ ਡਰਾਈਵਰਾਂ, ਕੰਡਕਟਰਾਂ ਅਤੇ ਮਾਰਸ਼ਲਾਂ ਨਾਲ ਗੱਲਬਾਤ ਕੀਤੀ ਸੀ । ਰਾਹੁਲ ਗਾਂਧੀ ਨੇ ‘ਐਕਸ’ ’ਤੇ ਲਿਖਿਆ ਕਿ ਜਿੱਥੇ ਡਰਾਈਵਰ ਅਤੇ ਕੰਡਕਟਰ ਅਨਿਸ਼ਚਿਤਤਾ ਦੇ ਹਨੇਰੇ ਵਿਚ ਰਹਿਣ ਲਈ ਮਜ਼ਬੂਰ ਹਨ, ਉੱਥੇ ਹੀ ਯਾਤਰੀਆਂ ਦੀ ਸੁਰੱਖਿਆ ਲਈ ਲਗਾਤਾਰ ਤਾਇਨਾਤ ਹੋਮ ਗਾਰਡਜ਼ ਪਿਛਲੇ 6 ਮਹੀਨਿਆਂ ਤੋਂ ਬਿਨਾਂ ਤਨਖ਼ਾਹ ਚੱਲ ਰਹੇ ਹਨ।

Advertisement

ਉਨ੍ਹਾਂ ਕਿਹਾ ਕਿ ਡੀਟੀਸੀ ਕਰਮਚਾਰੀ ਦੇਸ਼ ਭਰ ਦੇ ਹੋਰ ਸਰਕਾਰੀ ਕਰਮਚਾਰੀਆਂ ਵਾਂਗ ਹਨ, ਪਰ ਉਹ ਲਗਾਤਾਰ ਨਿੱਜੀਕਰਨ ਦੇ ਡਰ ਹੇਠਾਂ ਜੀਅ ਰਹੇ ਹਨ। ਇਹ ਉਹ ਲੋਕ ਹਨ ਜੋ ਭਾਰਤ ਨੂੰ ਚਲਾਉਂਦੇ ਹਨ, ਜੋ ਹਰ ਰੋਜ਼ ਲੱਖਾਂ ਯਾਤਰੀਆਂ ਨੂੰ ਯਾਤਰਾ ਦੀ ਸਹੂਲਤ ਦਿੰਦੇ ਹਨ, ਪਰ ਉਨ੍ਹਾਂ ਨੂੰ ਆਪਣੇ ਸਮਰਪਣ ਦੇ ਬਦਲੇ ਜੋ ਕੁਝ ਮਿਲਿਆ ਹੈ ਉਹ ਬੇਇਨਸਾਫ਼ੀ ਹੈ।

ਨਵੀਂ ਦਿੱਲੀ ਵਿੱਚ ਸਰੋਜਨੀ ਨਗਰ ਬੱਸ ਡਿਪੂ ਨੇੜੇ, ਡੀਟੀਸੀ ਬੱਸਾਂ ਦੇ ਡਰਾਈਵਰਾਂ, ਕੰਡਕਟਰਾਂ ਅਤੇ ਮਾਰਸ਼ਲਾਂ ਨਾਲ ਗੱਲਬਾਤ ਕਰਦੇ ਹੋਏ ਰਹੁਲ ਗਾਂਧੀ। (ਪੀਟੀਆਈ ਫੋਟੋ)

ਰਾਹੁਲ ਗਾਂਧੀ ਨੇ ਬਰਾਬਰ ਕੰਮ, ਬਰਾਬਰ ਤਨਖਾਹ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਪਿਛਲੇ ਹਫ਼ਤੇ ਸਰੋਜਨੀ ਨਗਰ ਬੱਸ ਡਿਪੂ ਦੇ ਨੇੜੇ ਡੀਟੀਸੀ ਬੱਸ ਦੀ ਸਵਾਰੀ ਕੀਤੀ, ਜਿੱਥੇ ਉਨ੍ਹਾਂ ਨੇ ਬਹੁਤ ਸਾਰੇ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਦੇ ਨਾਲ-ਨਾਲ ਮਾਰਸ਼ਲਾਂ ਨਾਲ ਉਨ੍ਹਾਂ ਦੇ ਮੁੱਦਿਆਂ 'ਤੇ ਚਰਚਾ ਕੀਤੀ ਸੀ। ਆਈਏਐੱਨਐੱਸ

 

 

 

 

#Leader of Opposition Rahul Gandhi

Advertisement
Tags :
DTC Bus Delhileader of oppositionRahul Gandhi