For the best experience, open
https://m.punjabitribuneonline.com
on your mobile browser.
Advertisement

ਰਾਹੁਲ ਨੂੰ ਲੋਕਤੰਤਰ ਦੀ ਪਰਿਭਾਸ਼ਾ ਵੀ ਨਹੀਂ ਪਤਾ: ਕੰਗਨਾ

07:05 AM Apr 02, 2024 IST
ਰਾਹੁਲ ਨੂੰ ਲੋਕਤੰਤਰ ਦੀ ਪਰਿਭਾਸ਼ਾ ਵੀ ਨਹੀਂ ਪਤਾ  ਕੰਗਨਾ
Advertisement

ਮੰਡੀ, 1 ਅਪਰੈਲ
ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਅਦਾਕਾਰਾ ਕੰਗਨਾ ਰਣੌਤ ਨੇ ਅੱਜ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਲੋਕਤੰਤਰ ਦੀ ਪਰਿਭਾਸ਼ਾ ਵੀ ਨਹੀਂ ਜਾਣਦੇ। ਭਾਜਪਾ ਕਾਰਕੁਨਾਂ ਨਾਲ ਮੀਟਿੰਗ ਤੋਂ ਵੱਖਰੇ ਤੌਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਰਾਹੁਲ ਜੀ ਲੋਕਤੰਤਰ ਦੀ ਅਸਲ ਪਰਿਭਾਸ਼ਾ ਨਹੀਂ ਜਾਣਦੇ। ਉਹ ਕਿਸ ਲੋਕਤੰਤਰ ਦੀ ਗੱਲ ਕਰ ਰਹੇ ਹਨ। ਅਸੀਂ ਲੋਕਤੰਤਰ ਵਿੱਚ ਚੋਣਾਂ ਲੜ ਰਹੇ ਹਾਂ। ਇਸੇ ਨੂੰ ਅਸਲ ਲੋਕਤੰਤਰ ਕਹਿੰਦੇ ਹਨ।’’ ਰਣੌਤ ਨੇ ਉਮੀਦਵਾਰ ਐਲਾਨੇ ਜਾਣ ਮਗਰੋਂ ਪਹਿਲੀ ਵਾਰ ਆਪਣੇ ਹਲਕੇ ਦੇ ਸਾਰੇ ਭਾਜਪਾ ਕਾਰਕੁਨਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਜਿੱਤੇਗੀ ਅਤੇ ਅਗਾਮੀ ਚੋਣਾਂ ਵਿੱਚ ‘400 ਪਾਰ’ ਦੇ ਟੀਚੇ ਨੂੰ ਹਾਸਲ ਕਰੇਗੀ। ਇਸ ਮੀਟਿੰਗ ਵਿੱਚ ਭਾਜਪਾ ਦੇ ਵਿਧਾਇਕਾਂ ਅਤੇ ਵੱਖ-ਵੱਖ ਸੰਸਦੀ ਹਲਕੇ ਦੇ ਉਮੀਦਵਾਰਾਂ ਨੇ ਵੀ ਹਿੱਸਾ ਲਿਆ। ਹਾਲਾਂਕਿ, ਸਾਬਕਾ ਸੰਸਦ ਮੈਂਬਰ ਮਹੇਸ਼ਵਰ ਸਿੰਘ ਮੀਟਿੰਗ ਵਿੱਚੋਂ ਗ਼ੈਰਹਾਜ਼ਰ ਰਹੇ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×