ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਹੁਲ ’ਚ ਅਮੇਠੀ ਤੋਂ ਚੋਣ ਲੜਨ ਦੀ ਹਿੰਮਤ ਨਹੀਂ: ਰਾਜਨਾਥ ਸਿੰਘ

08:09 AM Apr 19, 2024 IST
ਪਤਨਮਥਿੱਟਾ(ਕੇਰਲਾ): ਭਾਜਪਾ ਦੇ ਸੀਨੀਅਰ ਆਗੂ ਰਾਜਨਾਥ ਸਿੰਘ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ’ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਕਿਹਾ,‘‘ ਅਮੇਠੀ ਲੋਕ ਸਭਾ ਹਲਕੇ ਤੋਂ ਸਾਲ 2019 ’ਚ ਮਿਲੀ ਹਾਰ ਤੋਂ ਬਾਅਦ ਰਾਹੁਲ ਗਾਂਧੀ ’ਚ ਹੁਣ ਉਸ ਸੀਟ ਤੋਂ ਦੁਬਾਰਾ ਚੋਣ ਲੜਨ ਦੀ ਹਿੰਮਤ ਨਹੀਂ ਹੈ।’’ ਭਾਜਪਾ ਆਗੂ ਨੇ ਕਿਹਾ ਉੱਤਰ ਪ੍ਰਦੇਸ਼ ’ਚ ਮਿਲੀ ਹਾਰ ਤੋਂ ਬਾਅਦ ਗਾਂਧੀ ਨੇ ਕੇਰਲਾ ਵੱਲ ਪਰਵਾਸ ਕਰ ਲਿਆ ਹੈ। ਕੇਰਲਾ ’ਚ ਦੂਜੇ ਗੇੜ ਤਹਿਤ 26 ਅਪਰੈਲ ਨੂੰ ਵੋਟਾਂ ਪੈਣਗੀਆਂ। ਭਾਜਪਾ ਉਮੀਦਵਾਰ ਅਨਿਲ ਕੇ ਐਂਟਨੀ ਦੇ ਹੱਕ ’ਚ ਕੀਤੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਿੰਘ ਨੇ ਦਾਅਵਾ ਕੀਤਾ,‘‘ ਮੈਂ ਸੁਣਿਆ ਹੈ ਕਿ ਵਾਇਨਾਡ ਦੇ ਬਾਸ਼ਿੰਦਿਆਂ ਨੇ ਰਾਹੁਲ ਨੂੰ ਲੋਕ ਸਭਾ ਮੈਂਬਰ ਨਾ ਬਣਾਉਣ ਦਾ ਫ਼ੈਸਲਾ ਕਰ ਲਿਆ ਹੈ।’’ ਉਨ੍ਹਾਂ ਰਾਹੁਲ ਖ਼ਿਲਾਫ਼ ਟਿੱਪਣੀ ਕਰਦਿਆਂ ਕਿਹਾ ਕਿ ਦੇਸ਼ ’ਚ ਕਾਫੀ ਸਪੇਸ ਪ੍ਰੋਗਰਾਮ ਅਤੇ ਪ੍ਰਾਜੈਕਟ ਲਾਂਚ ਕੀਤੇ ਜਾ ਰਹੇ ਹਨ ਪਰ ਪਿਛਲੇ 20 ਸਾਲ ਤੋਂ ਕਾਂਗਰਸ ਆਗੂ ਦੀ ਲਾਂਚਿੰਗ ਰੁਕੀ ਹੋਈ ਹੈ। ਸਿੰਘ ਨੇ ਕਾਂਗਰਸ ਦੇ ਸੀਨੀਅਰ ਆਗੂ ਏਕੇ ਐਂਟਨੀ ਦੀ ਸ਼ਲਾਘਾ ਕੀਤੀ। ਸਿੰਘ ਏਕੇ ਐਂਟਨੀ ਨੂੰ ਅਨੁਸ਼ਾਸਿਤ ਅਤੇ ਸਿਧਾਂਤਕ ਵਿਅਕਤੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਮਾਨਦਾਰੀ ’ਤੇ ਸਵਾਲ ਨਹੀਂ ਚੁੱਕਿਆ ਜਾ ਸਕਦਾ। ਉਨ੍ਹਾਂ ਕਿਹਾ ਉਹ ਐਂਟਨੀ ਦੇ ਇਸ ਬਿਆਨ ਤੋਂ ਹੈਰਾਨ ਹਨ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਅਨਿਲ ਐਂਟਨੀ ਦੀ ਲੋਕ ਸਭਾ ਚੋਣ ਵਿੱਚ ਹਾਰ ਹੋਣੀ ਚਾਹੀਦੀ ਹੈ। -ਪੀਟੀਆਈ

ਪਤਨਮਥਿੱਟਾ(ਕੇਰਲਾ): ਭਾਜਪਾ ਦੇ ਸੀਨੀਅਰ ਆਗੂ ਰਾਜਨਾਥ ਸਿੰਘ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ’ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਕਿਹਾ,‘‘ ਅਮੇਠੀ ਲੋਕ ਸਭਾ ਹਲਕੇ ਤੋਂ ਸਾਲ 2019 ’ਚ ਮਿਲੀ ਹਾਰ ਤੋਂ ਬਾਅਦ ਰਾਹੁਲ ਗਾਂਧੀ ’ਚ ਹੁਣ ਉਸ ਸੀਟ ਤੋਂ ਦੁਬਾਰਾ ਚੋਣ ਲੜਨ ਦੀ ਹਿੰਮਤ ਨਹੀਂ ਹੈ।’’ ਭਾਜਪਾ ਆਗੂ ਨੇ ਕਿਹਾ ਉੱਤਰ ਪ੍ਰਦੇਸ਼ ’ਚ ਮਿਲੀ ਹਾਰ ਤੋਂ ਬਾਅਦ ਗਾਂਧੀ ਨੇ ਕੇਰਲਾ ਵੱਲ ਪਰਵਾਸ ਕਰ ਲਿਆ ਹੈ। ਕੇਰਲਾ ’ਚ ਦੂਜੇ ਗੇੜ ਤਹਿਤ 26 ਅਪਰੈਲ ਨੂੰ ਵੋਟਾਂ ਪੈਣਗੀਆਂ।
ਭਾਜਪਾ ਉਮੀਦਵਾਰ ਅਨਿਲ ਕੇ ਐਂਟਨੀ ਦੇ ਹੱਕ ’ਚ ਕੀਤੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਿੰਘ ਨੇ ਦਾਅਵਾ ਕੀਤਾ,‘‘ ਮੈਂ ਸੁਣਿਆ ਹੈ ਕਿ ਵਾਇਨਾਡ ਦੇ ਬਾਸ਼ਿੰਦਿਆਂ ਨੇ ਰਾਹੁਲ ਨੂੰ ਲੋਕ ਸਭਾ ਮੈਂਬਰ ਨਾ ਬਣਾਉਣ ਦਾ ਫ਼ੈਸਲਾ ਕਰ ਲਿਆ ਹੈ।’’ ਉਨ੍ਹਾਂ ਰਾਹੁਲ ਖ਼ਿਲਾਫ਼ ਟਿੱਪਣੀ ਕਰਦਿਆਂ ਕਿਹਾ ਕਿ ਦੇਸ਼ ’ਚ ਕਾਫੀ ਸਪੇਸ ਪ੍ਰੋਗਰਾਮ ਅਤੇ ਪ੍ਰਾਜੈਕਟ ਲਾਂਚ ਕੀਤੇ ਜਾ ਰਹੇ ਹਨ ਪਰ ਪਿਛਲੇ 20 ਸਾਲ ਤੋਂ ਕਾਂਗਰਸ ਆਗੂ ਦੀ ਲਾਂਚਿੰਗ ਰੁਕੀ ਹੋਈ ਹੈ। ਸਿੰਘ ਨੇ ਕਾਂਗਰਸ ਦੇ ਸੀਨੀਅਰ ਆਗੂ ਏਕੇ ਐਂਟਨੀ ਦੀ ਸ਼ਲਾਘਾ ਕੀਤੀ। ਸਿੰਘ ਏਕੇ ਐਂਟਨੀ ਨੂੰ ਅਨੁਸ਼ਾਸਿਤ ਅਤੇ ਸਿਧਾਂਤਕ ਵਿਅਕਤੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਮਾਨਦਾਰੀ ’ਤੇ ਸਵਾਲ ਨਹੀਂ ਚੁੱਕਿਆ ਜਾ ਸਕਦਾ। ਉਨ੍ਹਾਂ ਕਿਹਾ ਉਹ ਐਂਟਨੀ ਦੇ ਇਸ ਬਿਆਨ ਤੋਂ ਹੈਰਾਨ ਹਨ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਅਨਿਲ ਐਂਟਨੀ ਦੀ ਲੋਕ ਸਭਾ ਚੋਣ ਵਿੱਚ ਹਾਰ ਹੋਣੀ ਚਾਹੀਦੀ ਹੈ। -ਪੀਟੀਆਈ

Advertisement

Advertisement
Advertisement