ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਹੁਲ ਵੱਲੋਂ ਲੋਕਾਂ ਨੂੰ ਵਾਇਨਾਡ ਆਉਣ ਦੀ ਅਪੀਲ

07:42 AM Sep 23, 2024 IST

ਨਵੀਂ ਦਿੱਲੀ, 22 ਸਤੰਬਰ
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਲੋਕਾਂ ਨੂੰ ਵਾਇਨਾਡ ਦੀ ਗੇੜੀ ਲਾਉਣ ਦੀ ਅਪੀਲ ਕੀਤੀ ਹੈ। ਗਾਂਧੀ ਨੇ ਕਿਹਾ ਕਿ ਲੋਕ ਵਾਇਨਾਡ ਦੀ ਸੁੰਦਰਤਾ ਨੂੰ ਅਨੁਭਵ ਕਰਨ, ਸੈਰ-ਸਪਾਟੇ ਨੂੰ ਮੁੜ ਪੈਰਾਂ ਸਿਰ ਕਰਨ, ਰੋਜ਼ੀ ਰੋਟੀ ਦੇ ਪੁਨਰ ਨਿਰਮਾਣ ਤੇ ਇਸ ਦੀ ਗੁਆਚੀ ਸਾਖ਼ ਨੂੰ ਬਹਾਲ ਕਰਨ ਵਿਚ ਮਦਦ ਕਰਨ। ਗਾਂਧੀ ਨੇ ਜ਼ੋਰ ਦੇ ਕੇ ਆਖਿਆ ਕਿ ਵਾਇਨਾਡ ਵਿਚ ਢਿੱਗਾਂ ਖਿਸਕਣ ਦੇ ਹਾਲੀਆ ਦੁਖਾਂਤ ਨੇ ਸਿਰਫ਼ ਮੁੰਡਾਕਾਈ ਇਲਾਕੇ ਨੂੰ ਅਸਰਅੰਦਾਜ਼ ਕੀਤਾ ਸੀ ਜਦੋਂਕਿ ਲੋਕਾਂ ਵਿਚ ਇਹ ਗ਼ਲਤ ਧਾਰਨਾ ਗਈ ਕਿ ਸਾਰਾ ਵਾਇਨਾਡ ਅਸਰਅੰਦਾਜ਼ ਹੋਇਆ ਹੈ ਤੇ ਨਤੀਜੇ ਵਜੋਂ ਸੈਰ-ਸਪਾਟੇ ਵਿਚ ਵੱਡਾ ਨਿਘਾਰ ਆਇਆ ਹੈ।
ਸਾਬਕਾ ਕਾਂਗਰਸ ਪ੍ਰਧਾਨ ਨੇ ਇਕ ਫੇਸਬੁੱਕ ਪੋਸਟ ਵਿਚ ਕਿਹਾ, ‘‘ਵਾਇਨਾਡ ਦੀ ਸੁੰਦਰਤਾ ਬਾਰੇ ਕੋਈ ਸ਼ੱਕ ਸ਼ੁਬ੍ਹਾ ਨਹੀਂ ਹੈ, ਪਰ ਉਥੋਂ ਦੇ ਲੋਕਾਂ ਦੀ ਰਹਿਮਦਿਲੀ ਤੇ ਉਦਾਰਤਾ ਨੇ ਹਮੇਸ਼ਾ ਮੈਨੂੰ ਆਕਰਸ਼ਿਤ ਕੀਤਾ ਹੈ। ਅੱਜ ਉਨ੍ਹਾਂ ਵਿਚੋਂ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਰੋਜ਼ੀ-ਰੋਟੀ ਸੈਰ-ਸਪਾਟੇ ’ਤੇ ਮੁਨੱਸਰ ਹੈ, ਮਦਦ ਲਈ ਤੁਹਾਡੇ ਵੱਲ ਦੇਖ ਰਹੇ ਹਨ।’’ ਗਾਂਧੀ ਨੇ ਕਿਹਾ, ‘‘ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ, ਵਾਇਨਾਡ ਅਜੇ ਵੀ ਰੰਗ-ਬਰੰਗਾ ਹੈ ਤੇ ਦੋਵੇਂ ਹੱਥਾਂ ਨਾਲ ਸਵਾਗਤ ਕਰ ਰਿਹਾ ਹੈ, ਅਜੇ ਵੀ ਉਸ ਦਾ ਹੌਸਲਾ ਨਹੀਂ ਟੁੱਟਿਆ। ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਵਾਇਨਾਡ ਜਾ ਕੇ ਇਸ ਦੀ ਸੁੰਦਰਤਾ ਨੂੰ ਮਹਿਸੂਸ ਕੀਤਾ ਜਾਵੇ। ਇਸ ਦੇ ਸੈਰ-ਸਪਾਟੇ ਨੂੰ ਪੈਰਾਂ ਸਿਰ ਕਰਨ, ਰੋਜ਼ੀ ਰੋਟੀ ਦੇ ਪੁਨਰ ਨਿਰਮਾਣ ਤੇ ਗੁਆਚੀ ਸਾਖ਼ ਦੀ ਬਹਾਲੀ ਵਿਚ ਮਦਦ ਕੀਤੀ ਜਾਵੇ।’’ -ਪੀਟੀਆਈ

Advertisement

Advertisement