ਰਾਹੁਲ ਤੇ ਪ੍ਰਿਯੰਕਾ ਦੀ ਅਮੇਠੀ ਵਿੱਚ ਧੰਨਵਾਦੀ ਮੀਟਿੰਗ ਭਲਕੇ
08:02 AM Jun 10, 2024 IST
ਅਮੇਠੀ (ਯੂਪੀ): ਲੋਕ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਮਗਰੋਂ ਲੋਕਾਂ ਦਾ ਧੰਨਵਾਦ ਕਰਨ ਲਈ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਮੰਗਲਵਾਰ ਨੂੰ ਅਮੇਠੀ ਵਿੱਚ ਹਿਮਾਚਲ ਕਾ ਪੁਰਵਾ ਵਿੱਚ ਮੀਟਿੰਗ ਨੂੰ ਸੰਬੋਧਨ ਕਰਨਗੇ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਸਿੰਘਲ ਨੇ ਕਿਹਾ ਕਿ ਪਾਰਟੀ ਦੀ ਅਮੇਠੀ ਤੇ ਰਾਏਬਰੇਲੀ ਵਿੱਚ ਇਤਿਹਾਸਕ ਜਿੱਤ ਮਗਰੋਂ ਰਾਹੁਲ ਗਾਂਧੀ ਅਮੇਠੀ ਸੰਸਦੀ ਹਲਕੇ ਦੀ ਤਿਲੋਈ ਵਿਧਾਨ ਸਭਾ ਅਧੀਨ ਪੈਂਦੇ ਰਾਮਪੁਰ ਜਮਾਲਪੁਰ ਪਿੰਡ ਵਿੱਚ ਹਿਮਾਚਲ ਕਾ ਪੁਰਵਾ ਵਿੱਚ ਦੋਵਾਂ ਸੰਸਦੀ ਹਲਕਿਆਂ ਦੇ ਵਰਕਰਾਂ ਨੂੰ ਸੰਬੋਧਨ ਕਰਨਗੇ। -ਪੀਟੀਆਈ
Advertisement
Advertisement