For the best experience, open
https://m.punjabitribuneonline.com
on your mobile browser.
Advertisement

Rahman - Pharrell Punjabi track: ਏਆਰ ਰਹਿਮਾਨ ਤੇ ਫੈਰਲ ਵਿਲੀਅਮਜ਼ ਨੇ ਲੂਈ ਵਟੌਨ ਸ਼ੋਅ ਲਈ ਪੰਜਾਬੀ ਟਰੈਕ ਸਿਰਜਿਆ

02:25 PM Jun 26, 2025 IST
rahman   pharrell punjabi track  ਏਆਰ ਰਹਿਮਾਨ ਤੇ ਫੈਰਲ ਵਿਲੀਅਮਜ਼ ਨੇ ਲੂਈ ਵਟੌਨ ਸ਼ੋਅ ਲਈ ਪੰਜਾਬੀ ਟਰੈਕ ਸਿਰਜਿਆ
ਏਆਰ ਰਹਿਮਾਨ (ਖੱਬੇ) ਅਤੇ ਫੈਰਲ ਵਿਲੀਅਮਜ਼
Advertisement

ਨਵੀਂ ਦਿੱਲੀ, 26 ਜੂਨ
ਆਸਕਰ ਜੇਤੂ ਸੰਗੀਤਕਾਰ ਏਆਰ ਰਹਿਮਾਨ (Oscar-winning composer A R Rahman) ਨੇ ਪੈਰਿਸ ਵਿੱਚ ਫੈਸ਼ਨ ਲੇਬਲ ਲੂਈ ਵਟੌਨ (Louis Vuitton) ਦੇ 'ਸਮਰ 2025' ਸ਼ੋਅਕੇਸ ਲਈ ਆਲਮੀ ਪ੍ਰਸਿੱਧੀ ਵਾਲੇ ਸੰਗੀਤਕਾਰ ਫੈਰਲ ਵਿਲੀਅਮਜ਼ (Pharrell Williams) ਨਾਲ ਮਿਲ ਕੇ ਇੱਕ ਪੰਜਾਬੀ ਟਰੈਕ ਸਿਰਜਿਆ ਹੈ।
ਗਾਇਕ ਰੋਮੀ ਵੱਲੋਂ ਪੇਸ਼ ਕੀਤਾ ਗਿਆ "ਯਾਰਾ" ਸਿਰਲੇਖ ਵਾਲਾ ਟਰੈਕ ਰਵਾਇਤੀ ਪੰਜਾਬੀ ਬੀਟਾਂ ਨੂੰ ਸਮਕਾਲੀ ਸੰਗੀਤ ਨਾਲ ਮਿਲਾਉਂਦਾ ਹੈ, ਜਿਸ ਨੇ ਮੰਗਲਵਾਰ ਨੂੰ ਇੱਕ ਸਟਾਰ-ਸਟੱਡਡ ਰਨਵੇਅ ਪ੍ਰੋਗਰਾਮ ਲਈ ਮੁਕੰਮਲ ਪਿਛੋਕੜ ਵਜੋਂ ਕੰਮ ਕੀਤਾ। ਇਸ ਦੌਰਾਨ ਵਿੱਚ ਫੈਰਲ ਨੇ ਲੂਈ ਵਟੌਨ ਦੇ ਮਰਦਾਂ ਦੇ ਰਚਨਾਤਮਕ ਨਿਰਦੇਸ਼ਕ (Louis Vuitton's Men's Creative Director) ਵਜੋਂ ਆਪਣਾ ਨਵੀਨਤਮ ਸੰਗ੍ਰਹਿ ਪੇਸ਼ ਕੀਤਾ।
ਰਹਿਮਾਨ ਨੇ ਇਸ ਸਬੰਧੀ ਇੱਕ ਬਿਆਨ ਵਿੱਚ ਕਿਹਾ, "ਫੈਰਲ ਨਾਲ ਸਹਿਯੋਗ ਕਰਨਾ ਅਤੇ ਇਸ ਸ਼ਾਨਦਾਰ ਲੂਈ ਵਟੌਨ ਅਹਿਸਾਸ ਦਾ ਹਿੱਸਾ ਬਣਨਾ ਸੱਚਮੁੱਚ ਯਾਦਗਾਰੀ ਸੀ। ਸੰਗੀਤ ਨੂੰ ਫੈਸ਼ਨ ਅਤੇ ਆਲਮੀ ਸੱਭਿਆਚਾਰ ਨਾਲ ਇੰਨੇ ਮਜ਼ਬੂਤ ਤਰੀਕੇ ਨਾਲ ਜੁੜਦੇ ਦੇਖਣਾ ਹਮੇਸ਼ਾ ਪ੍ਰੇਰਨਾਦਾਇਕ ਹੁੰਦਾ ਹੈ।’’ ਉਨ੍ਹਾਂ ਹੋਰ ਕਿਹਾ, "ਇਸ ਤਰ੍ਹਾਂ ਦੇ ਪਲ ਮੈਨੂੰ ਰਚਨਾਤਮਕਤਾ ਦੀ ਵਿਸ਼ਵਵਿਆਪੀ ਭਾਸ਼ਾ ਅਤੇ ਕੁਝ ਅਰਥਪੂਰਨ ਬਣਾਉਣ ਲਈ ਇਕੱਠਿਆਂ ਹੋਣ ਦੀ ਖੁਸ਼ੀ ਦੀ ਯਾਦ ਦਿਵਾਉਂਦੇ ਹਨ।"
ਸ਼ੋਅ ਵਿੱਚ ਕਈ ਵਿਸ਼ਵਵਿਆਪੀ ਮਸ਼ਹੂਰ ਹਸਤੀਆਂ ਹਾਜ਼ਰ ਸਨ, ਜਿਨ੍ਹਾਂ ਵਿੱਚ ਬੀਟੀਐਸ ਮੈਂਬਰ ਜੇ-ਹੋਪ (BTS member J-Hope) ਅਤੇ ਸੰਗੀਤ ਸੁਪਰਸਟਾਰ ਬਿਓਂਸ (Beyonce) ਸ਼ਾਮਲ ਸਨ, ਜਿਨ੍ਹਾਂ ਨੂੰ ਰਹਿਮਾਨ ਅਤੇ ਫੈਰਲ ਦੇ ਸਹਿਯੋਗ ਦਾ ਆਨੰਦ ਮਾਣਦੇ ਹੋਏ ਦੇਖਿਆ ਗਿਆ। -ਪੀਟੀਆਈ

Advertisement

Advertisement
Advertisement
Advertisement
Author Image

Balwinder Singh Sipray

View all posts

Advertisement