ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਰਿਨੀਤੀ ਨੂੰ ਵਿਆਹੁਣ ਲਈ ਕਿਸ਼ਤੀ ਵਿੱਚ ਜਾਵੇਗਾ ਰਾਘਵ ਚੱਢਾ

08:15 AM Sep 17, 2023 IST

ਜੈਪੁਰ: ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਅਤੇ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਆਗਾਮੀ 24 ਸਤੰਬਰ ਨੂੰ ਵਿਆਹ ਬੰਧਨ ਵਿੱਚ ਬੱਝਣਗੇ। ਸੂਤਰਾਂ ਦੀ ਮੰਨੀਏ ਤਾਂ ਰਾਘਵ ਚੱਢਾ ਆਪਣੀ ਬਰਾਤ ਕਿਸ਼ਤੀ ’ਤੇ ਲੈ ਕੇ ਜਾਣਗੇ। ਰਾਘਵ ਤੇ ਪਰਿਨੀਤੀ ਦਾ ਵਿਆਹ ਰਾਜਸਥਾਨ ਦੇ ਉਦੈਪੁਰ ਵਿੱਚ ਹੋਵੇਗਾ। ਸੂਤਰਾਂ ਮੁਤਾਬਕ ਬਰਾਤ 24 ਸਤੰਬਰ ਨੂੰ ਚੜ੍ਹੇਗੀ। ਪਿਚੋਲਾ ਝੀਲ ਦੇ ਐਨ ਵਿਚਾਲੇ ਬਣੇ ਹੋਟਲ ਤਾਜ ਵਿੱਚ ਰਾਘਵ ਦੀ ‘ਸਿਹਰਾਬੰਦੀ’ ਹੋਵੇਗੀ। ਇਸ ਤੋਂ ਬਾਅਦ ਰਾਘਵ ਚੱਢਾ ਕਿਸ਼ਤੀ ਰਾਹੀਂ ਬਰਾਤ ਲੈ ਕੇ ਹੋਟਲ ਲੀਲਾ ਨੇੜੇ ਪੁੱਜੇਗਾ। ਲੀਲਾ ਹੋਟਲ ਪਿਚੋਲਾ ਝੀਲ ਦੇ ਨੇੜੇ ਸਥਿਤ ਹੈ। ਝੀਲ, ਤਾਜ ਹੋਟਲ ਅਤੇ ਸਿਟੀ ਪੈਲੇਸ ਦੇ ਕਮਰਿਆਂ ’ਚੋਂ ਦੇਖੇ ਜਾ ਸਕਦੇ ਹਨ। ਜਿਥੇ ਰਾਘਵ ਤੇ ਪਰਿਨੀਤੀ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ਦੀ ਸਜਾਵਟ ਵਿੱਚ ਮੇਵਾੜੀ ਸੱਭਿਆਚਾਰ ਦੀ ਝਲਕ ਦਿਖਾਈ ਦੇਵੇਗੀ। ਲਾੜਾ-ਲਾੜੀ ਦੇ ਕਮਰਿਆਂ ਸਮੇਤ ਹੋਟਲ ਵਿੱਚ ਮਹਿਮਾਨਾਂ ਲਈ ਬੁੱਕ ਕੀਤੇ ਗਏ ਕਮਰਿਆਂ ਨੂੰ ਵੀ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ। ਹੋਟਲ ਵਿੱਚ ਵਿਆਹ ਲਈ ਤਿੰਨ ਵਿਸ਼ੇਸ਼ ਵੈਨਿਊ ਮੇਵਾੜ, ਮੇਵਾੜ ਟੈਰਿਸ ਤੇ ਮਾਰਵਾੜ ਰੱਖੇ ਗਏ ਹਨ, ਜਿੱਥੇ ਵਿਆਹ ਦੀਆਂ ਰਸਮਾਂ ਮੁਕੰਮਲ ਹੋਣਗੀਆਂ। ਹੋਟਲ ਦੇ ਕਮਰਿਆਂ ਨੂੰ ਅੱਠ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ, ਜਿਨ੍ਹਾਂ ਦਾ ਰੋਜ਼ ਦਾ ਕਿਰਾਇਆ 47000 ਤੋਂ 10 ਲੱਖ ਰੁਪਏ ਤੱਕ ਹੋਵੇਗਾ। -ਆਈਏਐੱਨਐੱਸ

Advertisement

Advertisement
Advertisement