For the best experience, open
https://m.punjabitribuneonline.com
on your mobile browser.
Advertisement

ਕਣਕ ਦੇ ਐਡਵਾਂਸ ਪੱਤਰ ਜਾਰੀ ਨਾ ਹੋਣ ਕਾਰਨ ਮੁਲਾਜ਼ਮਾਂ ’ਚ ਰੋਸ

07:26 AM May 07, 2024 IST
ਕਣਕ ਦੇ ਐਡਵਾਂਸ ਪੱਤਰ ਜਾਰੀ ਨਾ ਹੋਣ ਕਾਰਨ ਮੁਲਾਜ਼ਮਾਂ ’ਚ ਰੋਸ
Advertisement

ਪੱਤਰ ਪ੍ਰੇਰਕ
ਪੰਚਕੂਲਾ, 6 ਮਈ
ਹਰਿਆਣਾ ਗੌਰਮਿੰਟ ਪੀਡਬਲਯੂਡੀ ਮਕੈਨੀਕਲ ਵਰਕਰ ਯੂਨੀਅਨ ਦੇ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸਰਕਾਰ ਵੱਲੋਂ ਕਣਕ ਦੇ ਐਡਵਾਂਸ ਬਾਰੇ ਪੱਤਰ ਜਾਰੀ ਨਾ ਕੀਤੇ ਜਾਣ ਉੱਤੇ ਰੋਸ ਪ੍ਰਗਟਾਇਆ। ਯੂਨੀਅਨ ਦੇ ਸਟੇਟ ਜਨਰਲ ਸੈਕਟਰੀ ਸੰਦਲ ਸਿੰਘ ਰਾਣਾ ਨੇ ਕਿਹਾ ਕਿ ਹਰਿਆਣਾ ਸਰਕਾਰ ਚੌਥਾ ਦਰਜਾ ਮੁਲਾਜ਼ਮਾਂ ਨੂੰ ਕਣਕ ਖ਼ਰੀਦਣ ਲਈ ਹਰੇਕ ਸਾਲ ਬਿਨਾਂ ਵਿਆਜ਼ ਤੋਂ ਕਰਜ਼ਾ ਦਿੰਦੀ ਹੈ। ਇਸ ਕਰਜ਼ੇ ਨੂੰ ਦਸ ਕਿਸ਼ਤਾਂ ਵਿੱਚ ਕੱਟਿਆ ਜਾਂਦਾ ਹੈ। ਕਣਕ ਦਾ ਸੀਜ਼ਨ ਖਤਮ ਹੋਣ ਕਿਨਾਰੇ ਹੈ ਅਤੇ ਸਰਕਾਰ ਨੇ ਮੁਲਾਜ਼ਮਾਂ ਨੂੰ ਹਾਲੇ ਤੱਕ ਇਸ ਕਰਜ਼ੇ ਸਬੰਧੀ ਪੱਤਰ ਜਾਰੀ ਨਹੀਂ ਕੀਤਾ। ਜਦਕਿ ਸਮੇਂ ਰਹਿੰਦੇ ਸਿਰ ਇਹ ਪੱਤਰ ਜਾਰੀ ਹੋਣਾ ਚਾਹੀਦਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਉੱਚ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਅਜਿਹਾ ਕੁਝ ਹੋ ਰਿਹਾ ਹੈ। ਪੀਡਬਲਡੀ ਮਕੈਨੀਕਲ ਵਰਕਰ ਯੂਨੀਅਨ ਨਾਲ ਸਬੰਧਤ ਹਜ਼ਾਰਾਂ ਮੁਲਾਜ਼ਮਾਂ ਨੂੰ ਸੀਜ਼ਨ ਤੋਂ ਬਾਅਦ ਕਣਕ ਖ਼ਰੀਦਣੀ ਪਏਗੀ। ਯੂਨੀਅਨ ਦੇ ਸਟੇਟ ਸਕੱਤਰ ਚੰਦਰ ਸਿੰਘ ਰਾਣਾ ਨੇ ਮੰਗ ਕੀਤੀ ਕਿ ਇਸ ਕਰਜ਼ੇ ਸਬੰਧੀ ਪੱਤਰ ਜਲਦੀ ਜਾਰੀ ਕੀਤਾ ਜਾਵੇ ਤਾਂ ਜੋ ਮੁਲਾਜ਼ਮਾਂ ਸਮੇਂ ਸਿਰ ਕਣਕ ਖ਼ਰੀਦ ਸਕਣ।

Advertisement

Advertisement
Author Image

joginder kumar

View all posts

Advertisement
Advertisement
×