For the best experience, open
https://m.punjabitribuneonline.com
on your mobile browser.
Advertisement

ਵੱਡੀ ਰੁਮਾਲੀ ਦੀ ਕੁਸ਼ਤੀ ਰਫੀ ਗੜ੍ਹਦੀਵਾਲਾ ਨੇ ਜਿੱਤੀ

09:06 AM Sep 23, 2024 IST
ਵੱਡੀ ਰੁਮਾਲੀ ਦੀ ਕੁਸ਼ਤੀ ਰਫੀ ਗੜ੍ਹਦੀਵਾਲਾ ਨੇ ਜਿੱਤੀ
ਜੇਤੂਆਂ ਨੂੰ ਇਨਾਮ ਦਿੰਦੇ ਹੋਏ ਪ੍ਰਬੰਧਕ। -ਫੋਟੋ: ਜਗਜੀਤ
Advertisement

ਮੁਕੇਰੀਆਂ: ਕੰਢੀ ਦੇ ਪਿੰਡ ਟੈਂਟਪਾਲਾਂ ਵਿੱਚ ਛਿੰਝ ਮੇਲਾ ਕਮੇਟੀ ਵੱਲੋਂ ਕਰਵਾਏ ਗਏ ਸਾਲਾਨਾ ਛਿੰਝ ਮੇਲੇ ’ਚ ਵੱਡੀ ਰੁਮਾਲੀ ਦੀ ਕੁਸ਼ਤੀ ਰਫੀ ਗੜ੍ਹਦੀਵਾਲਾ ਨੇ ਜਿੱਤੀ। ਛਿੰਝ ਮੇਲੇ ਦੀ ਸ਼ੁਰੂਆਤ ਤੋਂ ਪਹਿਲਾਂ ਪੀਰਾਂ ਦੇ ਦਰਬਾਰ ’ਤੇ ਚਾਦਰ ਚੜ੍ਹਾਉਣ ਤੇ ਚਿਰਾਗ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਛਿੰਝ ਮੇਲੇ ਵਿੱਚ ਵੱਡੀ ਰੁਮਾਲੀ ਦੀ ਕੁਸ਼ਤੀ ਮਨੋਜ ਅਤੇ ਰਫੀ ਗੜ੍ਹਦੀਵਾਲਾ ਵਿਚਕਾਰ ਹੋਈ, ਜਿਸ ਵਿੱਚ ਰਫੀ ਗੜ੍ਹਦੀਵਾਲਾ ਜੇਤੂ ਰਿਹਾ। ਪਿੰਡ ਦੇ ਛਿੰਝ ਕਮੇਟੀ ਮੈਂਬਰਾਂ ਨੇ ਰਫੀ ਅਤੇ ਮਨੋਜ ਨੂੰ ਨਕਦ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਰਪੰਚ ਜਗਤਾਰ ਸਿੰਘ, ਦੀਪਾ, ਰਘਵੀਰ ਸਿੰਘ, ਸਰਵਣ ਬਾਬਾ, ਕੇਸ਼ਵ ਕੁਮਾਰ, ਰਿਕੀ ਠਾਕੁਰ, ਜਸਪਾਲ ਸਿੰਘ, ਮੋਨੂੰ ਠਾਕੁਰ, ਸੱਤੀ, ਵੰਸ਼, ਸ਼ਿੰਦਾ, ਸੁਖਜੀਤ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ। - ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement