ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਬਰਿਸਤਾਨ ਦੀ ਜ਼ਮੀਨ ਲੀਜ਼ ’ਤੇ ਦੇਣ ਸਬੰਧੀ ਰੇੜਕਾ ਜਾਰੀ

06:35 AM May 16, 2024 IST

ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਮਈ
ਇੱਥੇ ਬੈਂਕ ਕਲੋਨੀ ’ਚ ਸਥਿਤ ਕਬਰਿਸਤਾਨ ਦੀ ਜ਼ਮੀਨ ਵਕਫ਼ ਬੋਰਡ ਵੱਲੋਂ ਕਿਸੇ ਨੂੰ ਲੀਜ ’ਤੇ ਦੇਣ ਸਬੰਧੀ ਪੈਦਾ ਹੋਇਆ ਰੇੜਕਾ ਜਾਰੀ ਹੈ। ਇਸ ਸਬੰਧੀ ਜਿੱਥੇ ਇੱਥੋਂ ਦਾ ਮੁਸਲਿਮ ਭਾਈਚਾਰਾ ਜਿਓਣਾ ਕੋਚ ਦੀ ਅਗਵਾਈ ਹੇਠਾਂ ਦੋ ਦਿਨ ਪਹਿਲਾਂ ਇੱਥੇ ਰੋਸ ਪ੍ਰਦਰਸ਼ਨ ਕਰ ਚੁੱਕਾ ਹੈ, ਉੱਥੇ ਹੀ ਇਸੇ ਮਸਲੇ ਨੂੰ ਲੈ ਕੇ ਮੁਸਲਿਮ ਭਾਈਚਾਰੇ ਦੇ ਪੰਜਾਬ ਦੇ ਮੁੱਖ ਧਾਰਮਿਕ ਆਗੂ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਵੀ ਇੱਥੇ ਫੇਰੀ ਪਾ ਚੁੱਕੇ ਹਨ ਜਿਨ੍ਹਾਂ ਨੇ ਇਹ ਮਸਲਾ ਹੱਲ ਹੋ ਜਾਣ ਦਾ ਦਾਅਵਾ ਕੀਤਾ ਹੈ, ਪਰ ਹਾਲ ਦੀ ਘੜੀ ਹਾਲਾਤ ਉਹੀ ਬਣੇ ਹੋਣ ਕਾਰਨ ਮੁਸਲਿਮ ਭਾਈਚਾਰੇ ’ਚ ਨਿਰਾਸ਼ਾ ਅਤੇ ਰੋਹ ਦਾ ਆਲਮ ਛਾਇਆ ਹੋਇਆ ਹੈ। ਮੁਸਲਿਮ ਆਗੂ ਜਿਓਣਾ ਕੋਚ ਦੱਸਦੇ ਹਨ ਕਿ ਮੌਜੂਦਾ ਸਰਕਾਰ ਨੇ ਵਕਫ਼ ਬੋਰਡ ਦੇ ਜ਼ਰੀਏ ਸ਼ਹਿਰ ਦੇ ਸਭ ਤੋਂ ਪੁਰਾਣੇ ਕਬਰਿਸਤਾਨ ਨੂੰ ਇੱਕ ਵਿਅਕਤੀ ਨੂੰ ਲੀਜ਼ ’ਤੇ ਦੇ ਦਿੱਤਾ ਹੈ। ਇਸ ਕਬਰਿਸਤਾਨ ਵਾਲੀ ਜਗ੍ਹਾ ਨੂੰ ਕਥਿਤ ਤੌਰ ’ਤੇ ਕਮਰਸ਼ੀਅਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਕਾਰਨ ਮੁਸਲਿਮ ਭਾਈਚਾਰੇ ਵਿੱਚ ਰੋਸ ਫੈਲ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ਸਮੂਹ ਮੁਸਲਿਮ ਜਥੇਬੰਦੀਆਂ ਵੱਲੋਂ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ਼ ਪਟਿਆਲਾ ’ਚ ਪੁਤਲਾ ਫੂਕ ਮੁਜ਼ਾਹਰਾ ਕਰਨ ਦਾ ਫੈਸਲਾ ਲਿਆ ਹੋਇਆ ਹੈ। ਤਰਕ ਸੀ ਕਿ ਭਾਵੇਂ ਸ਼ਾਹੀ ਇਮਾਮ ਦੇ ਦਖਲ ਨਾਲ ਅਧਿਕਾਰੀਆਂ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ, ਪਰ ਜੇਕਰ ਸ਼ੁੱਕਰਵਾਰ ਤੱਕ ਮਸਲਾ ਹੱਲ ਨਾ ਹੋਇਆ ਤਾਂ ਰੋਸ ਮੁਜਾਹਰਾ ਅਵੱਸ਼ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹੋਈ ਇਕੱਤਰਤਾ ’ਚ ਮੁਸਲਿਮ ਮਹਾਂਸਭਾ ਪੰਜਾਬ, ਸਲਮਾਨੀ ਏਕਤਾ ਮੰਚ ਵੈੱਲਫੇਅਰ ਸੁਸਾਇਟੀ, ਪੰਜਾਬ ਮੁਸਲਿਮ ਫਰੰਟ, ਅਲ ਮੁਸਲਿਮ ਪੰਜਾਬ, ਮੁਸਲਿਮ ਵੈੱਲਫੇਅਰ ਕੌਂਸਲ, ਮੁਸਲਿਮ ਸਮਾਜ ਸੇਵਾ ਸੰਸਥਾ, ਮੁਸਲਿਮ ਵੈੱਲਫੇਅਰ ਪੰਜਾਬ ਦੇ ਨੁਮਾਇੰਦੇ ਸ਼ਾਮਲ ਹੋਏ ਸਨ।

Advertisement

Advertisement