ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਰੂ ਨਾਨਕ ਕਾਲਜ ’ਚ ਰੇਡੀਓਲੋਜੀ ਦਿਵਸ ਮਨਾਇਆ

11:07 AM Nov 11, 2024 IST
ਸਮਾਗਮ ਮੌਕੇ ਹਾਜ਼ਰ ਮੋਹਤਬਰ। -ਫੋਟੋ: ਮਜਾਰੀ

ਪੱਤਰ ਪ੍ਰੇਰਕ
ਬੰਗਾ, 10 ਨਵੰਬਰ
ਗੁਰੂ ਨਾਨਕ ਪੈਰਾ-ਮੈਡੀਕਲ ਕਾਲਜ ਢਾਹਾਂ-ਕਲੇਰਾਂ ਵਿੱਚ ਵਿਸ਼ਵ ਰੇਡੀਓਲੋਜੀ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਵਾਈਸ ਪ੍ਰਿੰਸੀਪਲ ਰਾਜਦੀਪ ਥਿਡਵਾਰ ਨੇ ਵੀ ਰੇਡੀਓਲੋਜੀ ਵਿੱਚ ਤਰੱਕੀ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਹਾਜ਼ਰ ਪਤਵੰਤਿਆਂ ਵਿੱਚ ਡਾ. ਰਵਿੰਦਰ ਖਜੂਰੀਆ, ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਅਤੇ ਮਹਿੰਦਰ ਪਾਲ ਸਿੰਘ, ਆਫਿਸ ਸੁਪਰਡੈਂਟ ਨੇ ਵੀ ਰੇਡੀਓਲਜੀ ਦਿਵਸ ਮੌਕੇ ਸ਼ੁੱਭਕਾਮਨਾਵਾਂ ਸਾਂਝੀਆਂ ਕੀਤੀਆਂ। ਇਸ ਮੌਕੇ ਵਿਕਰਾਂਤ ਰਾਏ, ਰੇਡੀਓਲੋਜਿਸਟ, ਡਾ. ਵੇਦ ਪ੍ਰਕਾਸ਼, ਰੇਡੀਏਸ਼ਨ ਸੇਫਟੀ ਅਫ਼ਸਰ, ਨਰਿੰਦਰ ਸਿੰਘ, ਪਰਵੀਨ ਸਿੰਘ ਅਤੇਪ੍ਰੀਤੀ, (ਰੇਡੀਓਗ੍ਰਾਫਰ) ਨੇ ਰੇਡੀਓਲੋਜੀ ਖੇਤਰ ਵਿੱਚ ਤਰੱਕੀ ਅਤੇ ਜ਼ਿੰਮੇਵਾਰੀਆਂ ਬਾਰੇ ਆਪਣੀ ਮੁਹਾਰਤ ਸਾਂਝੀ ਕੀਤੀ। ਸਮਾਗਮ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ’ਚ ਪਿਯੂਸ਼ ਯਾਦਵ ਕਨਵੀਨਰ ਦਾ ਯੋਗਦਾਨ ਰਿਹਾ। ਪ੍ਰਬੰਧਕੀ ਟੀਮ ਦੇ ਮੁੱਖ ਮੈਂਬਰਾਂ ਵਜੋਂ ਵਿਕਾਸ ਕੁਮਾਰ ਅਤੇ ਰਿਤਿਕ ਕੁਮਾਰ ਪਾਠਕ ਸ਼ਾਮਲ ਹੋਏ। ਈਵੈਂਟ ਕੋ-ਆਰਡੀਨੇਟਰ ਇੰਦੂ ਬਾਲਾ ਨੇ ਮੰਚ ਸੰਚਾਲਨ ਕੀਤਾ।

Advertisement

Advertisement