ਰੇਡੀਓ ਜੌਕੀ ਸਿਮਰਨੀ ਸਿੰਘ ਵੱਲੋਂ ਖ਼ੁਦਕੁਸ਼ੀ
07:58 PM Dec 26, 2024 IST
ਗੁਰੂਗ੍ਰਾਮ, 26 ਦਸੰਬਰ
ਜੰਮੂ ਕਸ਼ਮੀਰ ਦੀ ਮਸ਼ਹੂਰ ਫ੍ਰੀਲਾਂਸ ਰੇਡੀਓ ਜੌਕੀ ਸਿਮਰਨ ਸਿੰਘ ਨੇ ਇੱਥੇ ਸੈਕਟਰ-47 ਸਥਿਤ ਆਪਣੇ ਕਿਰਾਏ ਦੇ ਮਕਾਨ ’ਚ ਕਥਿਤ ਤੌਰ ’ਤੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ।
ਪੁਲੀਸ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਸਿਮਰਨ ਦੀ ਲਾਸ਼ ਉਸ ਦੇ ਕਮਰੇ ਵਿੱਚ ਲਟਕੀ ਹੋਈ ਮਿਲੀ। ਪੁਲੀਸ ਨੇ ਦੱਸਿਆ ਕਿ ਮੌਕੇ ਤੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ ਹੈ। ਪੁਲੀਸ ਨੇ ਇਹ ਵੀ ਦੱਸਿਆ ਕਿ ਸਿਮਰਨ ਦੇ ‘ਇੰਸਟਾਗ੍ਰਾਮ’ ਉੱਤੇ ਛੇ ਲੱਖ ਤੋਂ ਜ਼ਿਆਦਾ ਫਾਲੋਅਰਜ਼ ਸਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। -ਪੀਟੀਆਈ
Advertisement
Advertisement