ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਿਸ਼ੀ ਸੂਨਕ ਬਾਰੇ ਨਸਲੀ ਟਿੱਪਣੀ

06:46 AM Jun 29, 2024 IST

ਲੰਡਨ:

Advertisement

ਰਿਫਾਰਮ ਯੂਕੇ ਦੇ ਇੱਕ ਪ੍ਰਚਾਰਕ ਨੇ ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਬਾਰੇ ਨਸਲੀ ਟਿੱਪਣੀ ਕੀਤੀ ਹੈ ਜਿਸ ਕਾਰਨ ਪਾਰਟੀ ਤੇ ਆਮ ਚੋਣਾਂ ’ਚ ਇਸ ਦੇ ਉਮੀਦਵਾਰ ਨਿਗੇਲ ਫਰਾਗੇ ਨੂੰ ਇਸ ਦੀ ਆਲੋਚਨਾ ਕਰਨੀ ਪਈ ਹੈ। ਰਿਫਾਰਮ ਯੂਕੇ 4 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਇਮੀਗਰੇਸ਼ਨ ਵਿਰੋਧੀ ਰੁਖ਼ ਦੇ ਨਾਲ ਸੈਂਕੜੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰ ਰਿਹਾ ਹੈ। ਇਹ ਕੰਜ਼ਰਵੇਟਿਵ ਪਾਰਟੀ ਨੂੰ ਵੱਡੀ ਚੁਣੌਤੀ ਪੇਸ਼ ਕਰਨ ਦੇ ਇਰਾਦੇ ਨਾਲ ਆਪਣੇ ਉਮੀਦਵਾਰ ਖੜ੍ਹੇ ਕਰ ਰਹੀ ਹੈ, ਜਦੋਂਕਿ ਹਾਕਮ ਕੰਜ਼ਰਵੇਟਿਵ ਪਾਰਟੀ ਚੋਣਾਂ ਵਿੱਚ ਪਛੜਦੀ ਹੋਈ ਦਿਖਾਈ ਦੇ ਰਹੀ ਹੈ। ਚੋਣਾਂ ਹਾਲਾਂਕਿ ਸਮੇਂ ਤੋਂ ਪਹਿਲਾਂ ਹੋ ਰਹੀਆਂ ਹਨ, ਪਾਰਟੀ ਹਾਲਾਂਕਿ ਆਪਣੇ ਸਾਰੇ ਪ੍ਰਚਾਰਕਾਂ ਦੀ ਪੂਰੀ ਤਰ੍ਹਾਂ ਜਾਂਚ ਕਰਨ ’ਚ ਅਸਮਰੱਥ ਰਹੀ ਹੈ ਅਤੇ ਉਨ੍ਹਾਂ ’ਚੋਂ ਇੱਕ ਐਂਡ੍ਰਿਊ ਪਾਰਕਰ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਸੂਨਕ ਦੇ ਦੱਖਣੀ ਏਸ਼ਿਆਈ ਪਿਛੋਕੜ ਬਾਰੇ ਬੋਲਦੇ ਦਿਖਾਈ ਦੇ ਰਿਹਾ ਹੈ। -ਪੀਟੀਆਈ

Advertisement
Advertisement
Advertisement