For the best experience, open
https://m.punjabitribuneonline.com
on your mobile browser.
Advertisement

ਰਛਪਾਲ ਚਕਰ ਦਾ ਕਹਾਣੀ ਸੰਗ੍ਰਹਿ ‘ਵਿਰਾਸਤੀ ਸਾਂਝ’ ਲੋਕ ਅਰਪਣ

07:00 AM Apr 15, 2024 IST
ਰਛਪਾਲ ਚਕਰ ਦਾ ਕਹਾਣੀ ਸੰਗ੍ਰਹਿ ‘ਵਿਰਾਸਤੀ ਸਾਂਝ’ ਲੋਕ ਅਰਪਣ
ਕਾਵਿ ਸੰਗ੍ਰਹਿ ਲੋਕ ਅਰਪਣ ਕਰਦੇ ਹੋਏ ਸਾਹਿਤਕਾਰ। -ਫੋਟੋ: ਢਿੱਲੋਂ
Advertisement

ਪੱਤਰ ਪ੍ਰੇਰਕ
ਜਗਰਾਉਂ, 14 ਅਪਰੈਲ
ਮਹਿਫ਼ਿਲ-ਏ-ਅਦੀਬ ਸੰਸਥਾ ਜਗਰਾਉਂ ਤੇ ਸ਼ਬਦ ਅਦਬ ਸਾਹਿਤ ਸਭਾ ਮਾਣੂੰਕੇ ਵਲੋਂ ਸ਼ਬਦ ਅਦਬ ਸਾਹਿਤ ਸਭਾ ਦੇ ਪ੍ਰਧਾਨ ਰਛਪਾਲ ਸਿੰਘ ਚਕਰ ਦੇ ਪਲੇਠੇ ਕਹਾਣੀ ਸੰਗ੍ਰਹਿ ‘ਵਿਰਾਸਤੀ ਸਾਂਝ’ ਨੂੰ ਲੋਕ ਅਰਪਣ ਕਰਨ ਅਤੇ ਪ੍ਰਸਿੱਧ ਲੇਖਿਕਾ ਬੇਅੰਤ ਕੌਰ ਮੋਗਾ ਦਾ ਸਨਮਾਨ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਮਹਿਫ਼ਿਲ-ਏ-ਅਦੀਬ ਸੰਸਥਾ ਪ੍ਰਧਾਨ ਕੈਪਟਨ ਪੂਰਨ ਸਿੰਘ ਗਗੜਾ ਦੀ ਪ੍ਰਧਾਨਗੀ ’ਚ ਹੋਏ ਸਮਾਗਮ ਦਾ ਸਮੁੱਚਾ ਪ੍ਰਬੰਧ ਜਗਦੀਸ਼ਪਾਲ ਮਹਿਤਾ ਅਤੇ ਡਾ. ਬਲਦੇਵ ਸਿੰਘ ਦੀ ਦੇਖ ਰੇਖ ਹੇਠ ਹੋਇਆ। ਸਮਾਗਮ ’ਚ ਨਾਵਲਕਾਰ ਮਿੱਤਰ ਸੈਨ ਮੀਤ ਮੁੱਖ ਮਹਿਮਾਨ ਵਜੋਂ, ਪ੍ਰੋ. ਕਰਮ ਸਿੰਘ ਸੰਧੂ ਪ੍ਰਧਾਨ ਸਾਹਿਤ ਸਭਾ, ਗੀਤਕਾਰ ਅਮਰੀਕ ਤਲਵੰਡੀ, ਪ੍ਰੋ, ਪ੍ਰੀਤਮ ਸਿੰਘ ਚੀਮਾ ਤੇ ਲੇਖਿਕਾ ਬੇਅੰਤ ਕੌਰ ਗਿੱਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਜਲ੍ਹਿਆਂ ਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉਪਰੰਤ ਪ੍ਰਧਾਨ ਕੈਪਟਨ ਪੂਰਨ ਸਿੰਘ ਗਗੜਾ ਕੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਅਗਲੇ ਪੜਾਅ ’ਚ ਰਛਪਾਲ ਚਕਰ ਦੇ ਕਹਾਣੀ ਸੰਗ੍ਰਹਿ ‘ਵਿਰਾਸਤੀ ਸਾਂਝ’ ਨੂੰ ਲੋਕ ਅਰਪਣ ਕਰਨ ਦੀ ਰਸਮ ਨਿਭਾਈ। ਮੁੱਖ ਮਹਿਮਾਨ ਮਿੱਤਰ ਸੈਨ ਮੀਤ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਚਕਰ ਦੀਆਂ ਕਹਾਣੀਆਂ ਸਮੇਂ ਦੀ ਗਾਥਾ ਬਿਆਨ ਕਰਦੀਆਂ ਹਨ। ਸਮਾਗਮ ਦੇ ਅਗਲੇ ਪੜਾਅ ’ਚ ਬੇਅੰਤ ਕੌਰ ਗਿੱਲ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਅੰਤਿਮ ਪੜਾਅ ਦੌਰਾਨ ਚੱਲੇ ਰਚਨਾਵਾਂ ਦੇ ਦੌਰ ’ਚ ਪ੍ਰੋ. ਗੁਰਦੇਵ ਸਿੰਘ ਸੰਦੌੜ, ਕਾਨਤਾ ਦੇਵੀ, ਗਾਇਕ ਹਰਜੀਤ ਸਿੰਘ ਆਲੀਵਾਲ, ਡਾ. ਅਮਨ ਅੱਚਰਵਾਲ, ਮੇਜਰ ਸਿੰਘ ਛੀਨਾ ਤੇ ਅਵਤਾਰ ਸਿੰਘ ਆਦਿ ਨੇ ਆਪਣੀਆਂ ਰਚਨਾਵਾਂ ਨਾਲ ਸਾਂਝ ਪਾਈ।

Advertisement

Advertisement
Author Image

Advertisement
Advertisement
×