ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਲੰਧਰ ਦੇ ਰਚਿਤ ਨੇ ਜੇਈਈ ਮੇਨ ’ਚ ਰਚਿਆ ਇਤਿਹਾਸ

10:22 AM Apr 26, 2024 IST
ਜਲੰਧਰ ਵਿੱਚ ਰਚਿਤ ਅਗਰਵਾਲ ਆਪਣੇ ਪਰਿਵਾਰਕ ਮੈਂਬਰਾਂ ਅਤੇ ਅਧਿਆਪਕਾਂ ਨਾਲ ਅਤੇ ਇਨਸੈੱਟ ਆਦੇਸ਼ਵੀਰ ਅਤੇ ਅਨਿਰੁਧਕਾਂਤ।

ਪੱਤਰ ਪ੍ਰੇਰਕ
ਜਲੰਧਰ, 25 ਅਪਰੈਲ
ਜਲੰਧਰ ਦੇ ਰਚਿਤ ਅਗਰਵਾਲ ਨੇ ਜੇਈਈ (ਮੇਨਜ਼) 2024 ਵਿੱਚ 25ਵਾਂ ਆਲ ਇੰਡੀਆ ਰੈਂਕ ਪ੍ਰਾਪਤ ਕੀਤਾ ਹੈ। ਹੈਰੀ ਪੌਟਰ ਦਾ ਪ੍ਰਸ਼ੰਸਕ ਰਚਿਤ ਕੰਪਿਊਟਰ ਇੰਜਨੀਅਰਿੰਗ ਬਣਨਾ ਚਾਹੁੰਦਾ ਹੈ। ਰਚਿਤ ਨੇ ਕਿਹਾ ਕਿ ਉਸ ਦੇ ਨਤੀਜੇ ਬਾਰੇ ਉਸ ਦੇ ਮਾਤਾ-ਪਿਤਾ ਨੇ ਅੱਜ ਸਵੇਰੇ ਦੱਸਿਆ। ਸੰਸਕ੍ਰਿਤੀ ਕੇਐੱਮਵੀ ਸਕੂਲ ਦਾ ਵਿਦਿਆਰਥੀ ਰਚਿਤ ਆਕਾਸ਼ ਇੰਸਟੀਚਿਊਟ ਤੋਂ ਸਿਖਲਾਈ ਲੈ ਰਿਹਾ ਹੈ। ਰਚਿਤ ਦਾ ਵੱਡਾ ਭਰਾ ਵੀ ਬਿਟਸ, ਪਿਲਾਨੀ ਤੋਂ ਕੰਪਿਊਟਰ ਸਾਇੰਸ ਵਿੱਚ ਇੰਜਨੀਅਰਿੰਗ ਕਰ ਰਿਹਾ ਹੈ। ਉਸ ਦੀ ਮਾਂ ਰਿਤੂ ਅਗਰਵਾਲ ਟਿਊਸ਼ਨ ਪੜ੍ਹਾਉਂਦੀ ਹੈ, ਜਦਕਿ ਪਿਤਾ ਨੀਰਜ ਅਗਰਵਾਲ ਵਪਾਰੀ ਹਨ। ਰਚਿਤ ਨੇ ਕਿਹਾ ਕਿ ਉਹ ਆਕਾਸ਼ ਇੰਸਟੀਚਿਊਟ ਦੇ ਅਧਿਆਪਕਾਂ ਦਾ ਧੰਨਵਾਦੀ ਹੈ, ਜਿਨ੍ਹਾਂ ਨੇ ਉਸ ਦੀ ਚੰਗੀ ਤਰ੍ਹਾਂ ਤਿਆਰੀ ਕਰਵਾਈ। ਹੁਣ ਉਸ ਦਾ ਧਿਆਨ ਜੇਈਈ ਐਡਵਾਂਸ ’ਤੇ ਕੇਂਦਰਿਤ ਹੈ।
ਬਠਿੰਡਾ (ਪੱਤਰ ਪ੍ਰੇਰਕ): ਜੇਈਈ ਮੇਨਜ਼ 2024 ਦੇ ਨਤੀਜਿਆਂ ਵਿੱਚ ਬਠਿੰਡਾ ਦੇ ਰਹਿਣ ਵਾਲੇ ਅਤੇ ਐਲਨ ਕਰੀਅਰ ਇੰਸਟੀਚਿਊਟ ਚੰਡੀਗੜ੍ਹ ਦੇ ਵਿਦਿਆਰਥੀ ਆਦੇਸ਼ਵੀਰ ਸਿੰਘ ਨੇ 56ਵਾਂ ਰੈਂਕ ਪ੍ਰਾਪਤ ਕੀਤਾ। ਬਠਿੰਡਾ ਤੋਂ ਇੱਕ ਹੋਰ ਵਿਦਿਆਰਥੀ ਅਨਿਰੁਧਕਾਂਤ ਗਰਗ ਨੇ 63ਵਾਂ ਰੈਂਕ ਪ੍ਰਾਪਤ ਕਰਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਆਦੇਸ਼ਵੀਰ ਸਿੰਘ ਅਤੇ ਅਨਿਰੁਧਕਾਂਤ ਗਰਗ ਦੀ ਇਸ ਪ੍ਰਾਪਤੀ ’ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਾਣ ਹੈ। ਆਦੇਸ਼ਵੀਰ ਦੀ ਮਾਤਾ ਰੁਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਸੰਤ ਬਾਬਾ ਫਤਹਿ ਸਿੰਘ ਕਾਨਵੈਂਟ ਪਬਲਿਕ ਸਕੂਲ ਮੌੜ ਮੰਡੀ ਵਿੱਚ 12ਵੀਂ ਕਲਾਸ ਦੀ ਪੜ੍ਹਾਈ ਕਰ ਰਿਹਾ ਹੈ। ਰਾਮਪੁਰਾ ਫੂਲ ਦੇ ਵਿਦਿਆਰਥੀ ਅਨਿਰੁਧਕਾਂਤ ਗਰਗ ਦੇ ਪਿਤਾ ਸੰਜੀਵ ਕੁਮਾਰ ਗਰਗ ਪਾਵਰਕੌਮ ਇੰਜਨੀਅਰ ਅਤੇ ਮਾਤਾ ਪ੍ਰੋ. ਵਨੀਤਾ ਗਰਗ ਨੇ ਆਪਣੇ ਪੁੱਤ ਦੀ ਪ੍ਰਾਪਤੀ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।

Advertisement

Advertisement
Advertisement