For the best experience, open
https://m.punjabitribuneonline.com
on your mobile browser.
Advertisement

ਦੌੜ ਮੁਕਾਬਲੇ: ਮੰਗਲ ਸਿੰਘ ਬੜਵਾ ਦੀ ਬੈਲ ਗੱਡੀ ਅੱਵਲ

06:43 AM Apr 15, 2024 IST
ਦੌੜ ਮੁਕਾਬਲੇ  ਮੰਗਲ ਸਿੰਘ ਬੜਵਾ ਦੀ ਬੈਲ ਗੱਡੀ ਅੱਵਲ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨੂਰਪੁਰ ਬੇਦੀ: ਖਾਲਸਾ ਸਾਜਨਾ ਦਿਵਸ ਮੌਕੇ ਗੁਰਦੁਆਰਾ ਟਾਹਲੀ ਸਾਹਿਬ ਸੁਧਾ ਮਾਜਰਾ ਵਿੱਚ ਹੋਈਆਂ ਬੈਲ ਗੱਡੀਆਂ ਦੀਆਂ ਦੌੜਾਂ ਵਿੱਚ ਨੂਰਪੁਰ ਬੇਦੀ ਇਲਾਕੇ ਦੇ ਬਲਦਾਂ ਦੇ ਸ਼ੌਕੀਨ ਮੰਗਲ ਸਿੰਘ ਬੜਵਾ ਦੀ ਬੈਲ ਗੱਡੀ ਨੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਬੈਲ ਗੱਡੀਆਂ ਦੇ ਇਨ੍ਹਾਂ ਦੌੜਾਂ ਦੇ ਮੁਕਾਬਲਿਆਂ ਵਿੱਚ ਪੰਜਾਬ ਭਰ ਤੋਂ 45 ਦੇ ਕਰੀਬ ਬੈਲ ਗੱਡੀਆਂ ਨੇ ਹਿੱਸਾ ਲਿਆ। ਬਲਿਹਾਰ ਸਿੰਘ ਬੜਵਾ ਨੇ ਦੱਸਿਆ ਕਿ ਮੰਗਲ ਸਿੰਘ ਬੜਬਾ ਤਾਰਾ ਮੁੰਡੀਆਂ ਅਤੇ ਡਾਕਟਰ ਕੁਲੇਵਾਲ ਦੇ ਬਲਦਾਂ ਨੇ ਸਾਂਝੇ ਤੌਰ ’ਤੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਮੰਗਲ ਸਿੰਘ ਬੜਵਾ ਦੀ ਬੈਲ ਗੱਡੀ ਵੱਲੋਂ ਪਹਿਲਾ ਸਥਾਨ ਹਾਸਿਲ ਕਰਨ ’ਤੇ ਉਸ ਨੂੰ ਹਲਕਾ ਵਿਧਾਇਕ ਦਿਨੇਸ਼ ਚੱਢਾ,ਅਵਤਾਰ ਸਿੰਘ ਕੁੰਨਰ ਗੁਰਨੈਬ ਸਿੰਘ ਘੁਮਾਣ, ਸਤਨਾਮ ਸਿੰਘ ਨਾਗਰਾ ਸੂਬੇਦਾਰ ਸੁਰਿੰਦਰ ਸਿੰਘ ਕੰਗ ਨੇ ਵਧਾਈ ਦਿੱਤੀ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×