For the best experience, open
https://m.punjabitribuneonline.com
on your mobile browser.
Advertisement

ਮਹਿਲਾਵਾਂ ਦੇ ਪਹਿਰਾਵੇ ਬਾਰੇ ਟਿੱਪਣੀ ’ਤੇ ਰਾਬੜੀ ਦੇਵੀ ਨੇ ਨਿਤੀਸ਼ ਨੂੰ ਘੇਰਿਆ

07:33 AM May 01, 2024 IST
ਮਹਿਲਾਵਾਂ ਦੇ ਪਹਿਰਾਵੇ ਬਾਰੇ ਟਿੱਪਣੀ ’ਤੇ ਰਾਬੜੀ ਦੇਵੀ ਨੇ ਨਿਤੀਸ਼ ਨੂੰ ਘੇਰਿਆ
Advertisement

ਪਟਨਾ:  ਬਿਹਾਰ ਦੀ ਸਾਬਕਾ ਮੁੱਖ ਮੰਤਰੀ ਤੇ ਆਰਜੇਡੀ ਆਗੂ ਰਾਬੜੀ ਦੇਵੀ ਨੇ ਹਾਲ ਹੀ ਦੀਆਂ ਕੁਝ ਚੋਣ ਰੈਲੀਆਂ ਦੌਰਾਨ ਕੀਤੀਆਂ ਟਿੱਪਣੀਆਂ ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਆਲੋਚਨਾ ਕੀਤੀ ਹੈ। ਰਾਬੜੀ ਦੇਵੀ ਨੇ ਇਨ੍ਹਾਂ ਟਿੱਪਣੀਆਂ ਨੂੰ ਮਹਿਲਾਵਾਂ ਦਾ ਅਪਮਾਨ ਦੱਸਿਆ ਹੈ। ਰਾਬੜੀ ਦੇਵੀ ਨੇ ‘ਐਕਸ’ ’ਤੇ ਨਿਤੀਸ਼ ਕੁਮਾਰ ਦੀ ਵੀਡੀਓ ਸਾਂਝੀ ਕੀਤੀ ਹੈ ਜਿਸ ’ਚ ਜਨਤਾ ਦਲ (ਯੂ) ਦੇ ਪ੍ਰਧਾਨ ਦਾਅਵਾ ਕਰ ਰਹੇ ਹਨ ਹਨ ਕਿ ਐੱਨਡੀਏ ਦੇ ਸੱਤਾ ’ਚ ਆਉਣ ਮਗਰੋਂ ਹੀ ਬਿਹਾਰ ਦੀਆਂ ਮਹਿਲਾਵਾਂ ਨੇ ਚੰਗੇ ਕੱਪੜੇ ਪਹਿਨਣੇ ਸ਼ੁਰੂ ਕੀਤੇ। ਆਰਜੇਡੀ ਆਗੂ ਨੇ ਕਿਹਾ, ‘ਭਾਵੇਂ ਸਦਨ ਹੋਵੇ, ਸੜਕ ਹੋਵੇ ਜਾਂ ਕੋਈ ਚੋਣ ਰੈਲੀ, ਮੁੱਖ ਮੰਤਰੀ ਨਿਤੀਸ਼ ਕੁਮਾਰ ਇਸ ਗੱਲ ਨੂੰ ਲੈ ਕੇ ਜਨੂੰਨੀ ਰਹਿੰਦੇ ਹਨ ਕਿ ਮਹਿਲਾਵਾਂ ਕੀ ਕਰਦੀਆਂ ਹਨ, ਕਿਵੇਂ ਕੱਪੜੇ ਪਹਿਨਦੀਆਂ ਹਨ, ਕਿਵੇਂ ਆਪਣਾ ਪੋਸ਼ਣ ਕਰਦੀਆਂ ਹਨ ਤੇ ਬੱਚੇ ਪੈਦਾ ਕਰਦੀਆਂ ਹਨ।’ ਉਨ੍ਹਾਂ ਕਿਹਾ, ‘ਨਿਤੀਸ਼ ਜੀ ਦੂਜਿਆਂ ਵੱਲ ਝਾਕਣ ਦੀ ਥਾਂ ਬਿਹਾਰ ਦੀ ਜਨਤਾ ਦੀ ਮਾੜੀ ਹਾਲਤ ਵੱਲ ਧਿਆਨ ਦਿੰਦੇ ਤਾਂ  ਚੰਗਾ ਹੁੰਦਾ।’ -ਪੀਟੀਆਈ

Advertisement

Advertisement
Author Image

Advertisement
Advertisement
×