ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੱਬੀ ਦੀ ਕਾਵਿ-ਪੁਸਤਕ ‘ਮਿਲਦੇ ਮੁਕੱਦਰਾਂ ਨਾਲ ਹੀ’ ਰਿਲੀਜ਼

11:53 AM Jun 09, 2024 IST
ਮਰਹੂਮ ਗਾਇਕ ਰੱਬੀ ਬੈਂਰੋਪੁਰੀ ਦੀ ਪੁਸਤਕ ਰਿਲੀਜ਼ ਕਰਦੇ ਹੋਏ ਪਤਵੰਤੇ।

ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 8 ਜੂਨ
ਪੁਆਧ ਦੇ ਮਰਹੂਮ ਅਖਾੜਾ ਗਾਇਕ ਰੱਬੀ ਬੈਂਰੋਪੁਰੀ ਦੀ ਯਾਦ ਵਿੱਚ ਪਰਿਵਾਰ ਵੱਲੋਂ ਤੀਜਾ ਸਾਲਾਨਾ ਸਾਹਿਤਕ ਅਤੇ ਸੱਭਿਆਚਾਰਕ ਸਮਾਗਮ ਪਿੰਡ ਬੈਂਰੋਪੁਰ ਵਿੱਚ ਕਰਵਾਇਆ ਗਿਆ। ਇਸ ਮੌਕੇ ਰੱਬੀ ਦੀਆਂ ਲਿਖਤਾਂ ਦੀ ਚੌਥੀ ਕਾਵਿ-ਪੁਸਤਕ ‘ਮਿਲਦੇ ਮੁਕੱਦਰਾਂ ਨਾਲ ਹੀ’ ਹੀ ਰਿਲੀਜ਼ ਕੀਤੀ ਗਈ। ਇਸ ਦੀ ਸੰਪਾਦਨਾ ਉਨ੍ਹਾਂ ਦੀ ਪੋਤੀ ਮਨਦੀਪ ਕੌਰ ਟਿਵਾਣਾ ਨੇ ਕੀਤੀ ਹੈ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸੇਵਮੁਕਤ ਜ਼ਿਲ੍ਹਾ ਭਾਸ਼ਾ ਅਫ਼ਸਰ ਡਾਕਟਰ ਦਵਿੰਦਰ ਸਿੰਘ ਬੋਹਾ ਨੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਕਵੀ ਮਨਮੋਹਨ ਸਿੰਘ ਦਾਊਂ ਨੇ ਕੀਤੀ। ਹਲਕਾ ਵਿਧਾਇਕ ਕੁਲਵੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਸਮਾਣਾ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ। ਪ੍ਰਧਾਨਗੀ ਮੰਡਲ ਵਿੱਚ ਮਨਦੀਪ ਕੌਰ ਟਿਵਾਣਾ, ਅਮਰਜੀਤ ਸਿੰਘ ਬਠਲਾਣਾ, ਗੀਤਕਾਰ ਲਾਭ ਚਤਾਮਲੀ ਵਾਲਾ, ਪਰਮਜੀਤ ਕੌਰ ਲਾਂਡਰਾਂ, ਮੋਹਣੀ ਤੂਰ, ਡਾਕਟਰ ਸੁਦਾਗਰ ਸਿੰਘ ਕੋਮਲ ਖਰੜ ਨੇ ਸ਼ਿਕਰਤ ਕੀਤੀ। ਪੱਤਰਕਾਰ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਪੁਸਤਕ ’ਤੇ ਪਰਚਾ ਪੜ੍ਹਿਆ। ਸੱਭਿਆਚਾਰਕ ਪ੍ਰੋਗਰਾਮ ਵਿੱਚ ਅਦਾਕਾਰਾ ਅਤੇ ਗਾਇਕਾ ਮੋਹਣੀ ਤੂਰ, ਉਨ੍ਹਾਂ ਦੇ ਸਪੁੱਤਰ ਅਨਹਦ ਸਿੰਘ ਤੂਰ, ਗਾਇਕ ਜੈਲੀ, ਬਿੱਲ ਸਿੰਘ, ਅਵਤਾਰ ਸਿੰਘ ਚਡਿਆਲਾ, ਰਾਜਵੀਰ ਕੌਰ ਟਿਵਾਣਾ, ਲਖਵਿੰਦਰ ਲੱਖੀ, ਗੁਰਿੰਦਰ ਗੈਰੀ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।

Advertisement

Advertisement