ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਵੀਆਂ ਪੈੜਾਂ ਪਾਉਣ ਵਾਲਾ ਰੈਬੀ ਟਿਵਾਣਾ

08:38 AM Sep 16, 2023 IST

ਸੁਰਜੀਤ ਜੱਸਲ

ਪੰਜਾਬੀ ਸਿਨਮਾ ਵਿੱਚ ਆਪਣੀ ਪਹਿਲੀ ਵੈੱਬ ਸੀਰੀਜ਼ ‘ਯਾਰ ਜਿਗਰੀ ਕਸੂਤੀ ਡਿਗਰੀ’ ਨਾਲ ਇੱਕ ਨਵੇਂ ਦੌਰ ਦੀ ਸ਼ੁਰੂਆਤ ਕਰਨ ਵਾਲਾ ਰੈਬੀ ਟਿਵਾਣਾ ਅੱਜ ਮਨੋਰੰਜਨ ਜਗਤ ਵਿੱਚ ਜਾਣਿਆ ਪਛਾਣਿਆ ਨਾਂ ਹੈ। ਉਸ ਨੇ ਬਤੌਰ ਲੇਖਕ, ਨਿਰਮਾਤਾ ਤੇ ਨਿਰਦੇਸ਼ਕ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਪਰਦੇ ’ਤੇ ਉਤਾਰਿਆ ਹੈ। ਉਸ ਨੇ ‘ਯਾਰ ਜਿਗਰੀ ਕਸੂਤੀ ਡਿਗਰੀ’ ਤੋਂ ਬਾਅਦ ਅਗਲੀ ਵੈੱਬ ਸੀਰੀਜ਼ ‘ਯਾਰ ਚੱਲੇ ਬਾਹਰ’ ਨਾਲ ਇੱਕ ਵੱਡੀ ਪੁਲਾਂਘ ਪੁੱਟਦਿਆਂ ਹਰ ਕਿਸੇ ਦਾ ਦਿਲ ਜਿੱਤਿਆ ਹੈ। ਉਹ ਲੇਖਕ ਤੇ ਨਿਰਦੇਸ਼ਕ ਦੇ ਨਾਲ ਸੁਲਝਿਆ ਹੋਇਆ ਐਡੀਟਰ ਵੀ ਹੈ। ਉਸ ਦੀ ਵਿਸ਼ੇ ’ਤੇ ਚੰਗੀ ਪਕੜ ਹੁੰਦੀ ਹੈ ਤੇ ਉਹ ਆਪਣੇ ਕਿਰਦਾਰਾਂ ਨੂੰ ਖੁੱਲ੍ਹੇ ਨਹੀਂ ਛੱਡਦਾ। ਇਸੇ ਕਰਕੇ ਅੱਜ ਉਸ ਦਾ ਚੈਨਲ ‘ਟਰੋਲ ਪੰਜਾਬੀ’ ਮਕਬੂਲੀਅਤ ਹਾਸਿਲ ਕਰ ਚੁੱਕਾ ਹੈ।
ਆਪਣੇ ਪਹਿਲੇ ਪ੍ਰਾਜੈਕਟ ‘ਯਾਰ ਜਿਗਰੀ ਕਸੂਤੀ ਡਿਗਰੀ’ ਬਾਰੇ ਗੱਲ ਕਰਦਿਆਂ ਰੈਬੀ ਨੇ ਦੱਸਿਆ ਕਿ ਇਹੀ ਉਹ ਕਾਲਜ ਪ੍ਰਾਜੈਕਟ ਸੀ ਜਿਸ ਨਾਲ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਦੋਂ ਹਰ ਪਾਸੇ ਇਸ ਦੀ ਪ੍ਰਸ਼ੰਸਾ ਹੋਈ ਤਾਂ ਸੋਚਿਆ ਕਿ ਇਸ ਨੂੰ ਹੋਰ ਵਧੀਆ ਬਣਾ ਕੇ ਕਿਸੇ ਟੀਵੀ ਚੈਨਲ ਨੂੰ ਦਿੱਤਾ ਜਾਵੇ, ਪਰ ਕਿਸੇ ਵੀ ਚੈਨਲ ਨੇ ਬਾਂਹ ਨਾ ਫੜੀ। ਸਮਾਂ ਲੰਘਦਾ ਗਿਆ, ਫਿਰ ਅਚਾਨਕ ਗਾਇਕ ਸ਼ੈਰੀ ਮਾਨ ਨਾਲ ਮੁਲਾਕਾਤ ਹੋਈ ਤਾਂ ਉਸ ਨੇ ‘ਯਾਰ ਜਿਗਰੀ...’ ਦਾ ਪਹਿਲਾ ਐਪੀਸੋਡ ਦੇਖਿਆ ਤੇ ਉਸ ਨੂੰ ਇਹ ਇੰਨਾ ਪਸੰਦ ਆਇਆ ਕਿ ਬਿਨਾਂ ਕਿਸੇ ਸਮਝੌਤੇ ਟਾਇਟਲ ਗੀਤ ਦੇਣ ਦੀ ਇੱਛਾ ਜ਼ਾਹਿਰ ਕੀਤੀ। ਉਨ੍ਹਾਂ ਦਿਨਾਂ ਵਿੱਚ ਹੀ ਰੈਬੀ ਟਿਵਾਣਾ ਨੇ ਇੰਸਟਾਗ੍ਰਾਮ ’ਤੇ ‘ਟਰੋਲ ਪੰਜਾਬੀ’ ਮੀਮ ਪੇਜ਼ ’ਤੇ ਇਹ ਗੀਤ ਪਾਇਆ ਤਾਂ ਚੰਗਾ ਹੁੰਗਾਰਾ ਮਿਲਣ ਸਦਕਾ ਉਸ ਨੇ ਇਸੇ ਨਾਂ ਦਾ ਯੂ-ਟਿਊਬ ਚੈਨਲ ਵੀ ਬਣਾ ਲਿਆ। ਫਿਰ ਇਸ ਨੂੰ ਪਹਿਲੀ ਪੰਜਾਬੀ ਵੈੱਬ ਸੀਰੀਜ਼ ਵਜੋਂ ਦਰਸ਼ਕਾਂ ਤੱਕ ਪਹੁੰਚਾਇਆ। ਦਿਨਾਂ ਵਿੱਚ ਹੀ ‘ਯਾਰ ਜਿਗਰੀ ਕਸੂਤੀ ਡਿਗਰੀ’ ਸਫਲਤਾ ਦੇ ਸਿਖਰਾਂ ’ਤੇ ਜਾ ਪੁੱਜੀ। ਫਿਰ ਉਸ ਨੇ ਆਈਲੈਟਸ ਸੈਂਟਰਾਂ ਦੇ ਬਾਹਰ ਨੌਜਵਾਨਾਂ ਦੀ ਭੀੜ ਵੇਖੀ ਤਾਂ ਉਸ ਦਾ ਮਨ ਰੁਜ਼ਗਾਰ ਲਈ ਵਿਦੇਸ਼ ਉਡਾਰੀ ਮਾਰ ਰਹੀ ਜਵਾਨੀ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਨ ਦਾ ਹੋਇਆ। ਇਸ ਲਈ ਉਸ ਨੇ ‘ਯਾਰ ਚੱਲੇ ਬਾਹਰ’ ਦੀ ਸਕ੍ਰਿਪਟ ’ਤੇ ਕੰਮ ਕਰਨਾ ਸ਼ੁਰੂ ਕੀਤਾ। ਪਿਛਲੇ ਸਾਲ ਇਸ ਵੈੱਬ ਸੀਰੀਜ਼ ਦੇ ਪਹਿਲੇ ਸੀਜ਼ਨ ਦੇ 6 ਐਪੀਸੋਡ ਯੂ-ਟਿਊਬ ਚੈਨਲ ’ਤੇ ਰਿਲੀਜ਼ ਹੋਏ ਜਿਸ ਨੇ ਸਫਲਤਾ ਦਾ ਨਵਾਂ ਇਤਿਹਾਸ ਸਿਰਜਿਆ। ਭਾਵੇਂ ਇਹ ਵੈੱਬ ਸੀਰੀਜ਼ ਨੌਜਵਾਨਾਂ ਦੇ ਭਵਿੱਖ, ਸੋਚ ਅਤੇ ਸੰਘਰਸ਼ ਨੂੰ ਸਮਰਪਿਤ ਹੈ, ਪਰ ਇਸ ਵਿਚਲੇ ਪਾਤਰ ਸਾਡੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਦਿਲਚਸਪ ਪਹਿਲੂ ਹਨ। ਮਾਲੇਰਕੋਟਲਾ ਨੇੜਲੇ ਪਿੰਡ ਲਸੋਈ ਦੇ ਜੰਮਪਲ ਰੈਬੀ ਦਾ ਅਸਲ ਨਾਂ ਸਿਮਰਤਪਾਲ ਸਿੰਘ ਟਿਵਾਣਾ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਉਸ ਨੇ ਬੀਟੈੱਕ ਵਿੱਚ ਟੀਵੀ ਅਤੇ ਫਿਲਮ ਪ੍ਰੋਡਕਸ਼ਨ ਦੀ ਡਿਗਰੀ ਕੀਤੀ। ਇੱਥੇ ਹੀ ਉਸ ਦੀ ਮੁਲਾਕਾਤ ਕਾਮੇਡੀਅਨ ਜਸਵਿੰਦਰ ਭੱਲਾ ਦੇ ਮੁੰਡੇ ਪੁਖਰਾਜ ਭੱਲਾ ਨਾਲ ਹੋਈ, ਜਿਸ ਨਾਲ ਮਿਲ ਕੇ ਉਸ ਨੇ ਆਪਣੀ ਕਲਾ ਨੂੰ ਨਵੀਂ ਦਿਸ਼ਾ ਦਿੰਦਿਆਂ ਲੇਖਣੀ ਅਤੇ ਨਿਰਦੇਸ਼ਨ ਕਾਰਜ ਵਿੱਚ ਵੀ ਨਵੀਆਂ ਪੈੜਾਂ ਪਾਈਆਂ।
ਸੰਪਰਕ: 98146-07737

Advertisement

Advertisement