ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੱਜ ਵੱਲੋਂ ਚੋਣਾਂ ਲਈ ਅਸਤੀਫ਼ਾ ਦੇਣ ’ਤੇ ਉੱਠਣਗੇ ਸਵਾਲ: ਜਸਟਿਸ ਗਵਈ

07:44 AM Oct 21, 2024 IST
ਅਹਿਮਦਾਬਾਦ, 20 ਅਕਤੂਬਰ
ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਬੀਆਰ ਗਵਈ ਨੇ ਕਿਹਾ ਹੈ ਕਿ ਚੋਣ ਲੜਨ ਲਈ ਜੱਜ ਵੱਲੋਂ ਤੁਰੰਤ ਅਸਤੀਫ਼ਾ ਦੇਣ ਨਾਲ ਉਸ ਦੀ ਨਿਰਪੱਖਤਾ ਨੂੰ ਲੈ ਕੇ ਲੋਕ ਭਾਵਨਾ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੁਡੀਸ਼ਲ ਨੈਤਿਕਤਾ ਅਤੇ ਇਮਾਨਦਾਰੀ ਅਜਿਹੇ ਬੁਨਿਆਦੀ ਥੰਮ੍ਹ ਹਨ ਜੋ ਕਾਨੂੰਨੀ ਪ੍ਰਣਾਲੀ ਦੀ ਭਰੋਸੇਯੋਗਤਾ ਨੂੰ ਬਣਾਈ ਰਖਦੇ ਹਨ। ਜਸਟਿਸ ਗਵਈ ਨੇ ਸ਼ਨਿੱਚਰਵਾਰ ਨੂੰ ਗੁਜਰਾਤ ਦੇ ਜੁਡੀਸ਼ਲ ਅਧਿਕਾਰੀਆਂ ਦੀ ਸਾਲਾਨਾ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੈਂਚ ’ਚ ਰਹਿੰਦਿਆਂ ਅਤੇ ਬੈਂਚ ਤੋਂ ਬਾਹਰ ਜੱਜਾਂ ਦਾ ਵਿਹਾਰ ਜੁਡੀਸ਼ਲ ਨੈਤਿਕਤਾ ਦੇ ਉਚੇਰੇ ਮਾਪਦੰਡਾਂ ਮੁਤਾਬਕ ਹੋਣਾ ਚਾਹੀਦਾ ਹੈ। -ਪੀਟੀਆਈ
Advertisement
Advertisement