For the best experience, open
https://m.punjabitribuneonline.com
on your mobile browser.
Advertisement

ਘੱਗਰ ਦੀ ਡੀਸਿਲਟਿੰਗ ’ਤੇ ਮੁੜ ਉੱਠੇ ਸਵਾਲ

08:29 AM Aug 07, 2024 IST
ਘੱਗਰ ਦੀ ਡੀਸਿਲਟਿੰਗ ’ਤੇ ਮੁੜ ਉੱਠੇ ਸਵਾਲ
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 6 ਅਗਸਤ
ਘੱਗਰ ਦਰਿਆ ਦੇ ਛੱਤਬੀੜ ਨੇੜਲੇ ਬਨੂੜ ਨਹਿਰ ਦੇ ਡੈਮ ਕੋਲੋਂ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਕੀਤੀ ਜਾ ਰਹੀ ਡੀਸਿਲਟਿੰਗ ਦੀ ਪਿੰਡ ਰਾਮਪੁਰ ਕਲਾਂ ਦੇ ਵਸਨੀਕਾਂ ਤੇ ਰਾਜਪੁਰਾ ਹਲਕੇ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਗਜ਼ਾਂ ਵਿੱਚ ਦਿਖਾਈ ਜਾ ਰਹੀ ਪੁਟਾਈ ਅਤੇ ਹਕੀਕਤ ਵਿੱਚ ਪੁੱਟੇ ਜਾ ਰਹੇ ਮਿੱਟੀ ਅਤੇ ਰੇਤ ਦੀ ਜਾਂਚ ਕਰਾਉਣ ਨਾਲ ਵੱਡਾ ਘਪਲਾ ਸਾਹਮਣੇ ਆ ਸਕਦਾ ਹੈ।
ਸਾਬਕਾ ਕਾਂਗਰਸੀ ਵਿਧਾਇਕ ਕੰਬੋਜ ਅਤੇ ਪਿੰਡ ਰਾਮਪੁਰ ਕਲਾਂ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ, ਬਲਜਿੰਦਰ ਸਿੰਘ, ਸੁਰਜੀਤ ਸਿੰਘ, ਅਵਤਾਰ ਸਿੰਘ, ਪਰਮਿੰਦਰ ਸਿੰਘ, ਕੇਸਰ ਸਿੰਘ, ਕੁਲਦੀਪ ਸਿੰਘ, ਅਛਰੂ ਕੁਮਾਰ, ਗੁਰਵਿੰਦਰ ਸਿੰਘ, ਕਰਮ ਸਿੰਘ, ਕਰਨੈਲ ਸਿੰਘ, ਰਜਿੰਦਰ ਸਿੰਘ, ਫ਼ਕੀਰ ਚੰਦ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਪਿੰਡ ਵਾਸੀਆਂ ਦੇ ਵਿਰੋਧ ’ਤੇ ਪਿੰਡ ਵਿੱਚੋਂ ਮਿੱਟੀ ਅਤੇ ਰੇਤਾ ਢੋਹਣ ਵਾਲੇ ਓਵਰਲੋਡ ਟਿੱਪਰ ਬੰਦ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਫਿਰ ਟਿੱਪਰ ਲੰਘ ਰਹੇ ਹਨ ਤੇ ਦਿਨ-ਰਾਤ ਖਣਨ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਸਫ਼ਾਈ ਦੇ ਨਾਮ ਉੱਤੇ ਸਿਰਫ਼ ਸਵਾ ਪੰਜ ਰੁਪਏ ਫੁੱਟ ਦੇ ਹਿਸਾਬ ਨਾਲ ਕੌਡੀਆਂ ਦੇ ਭਾਅ ਰੇਤਾ, ਬਜਰੀ ਤੇ ਮਿੱਟੀ ਚੁੱਕੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਿਨ-ਰਾਤ ਚੱਲਦੀਆਂ ਮਸ਼ੀਨਾਂ ਵੱਲੋਂ ਪੁੱਟੀ ਜਾ ਰਹੀ ਮਿੱਟੀ ਅਤੇ ਰੇਤੇ ਦੀ ਮਿਣਤੀ ਕਰਨ, ਗੱਡੀਆਂ ਦੀ ਗਿਣਤੀ ਕਰਨ ਲਈ ਇੱਥੇ ਖਣਨ ਵਿਭਾਗ ਦਾ ਕੋਈ ਵੀ ਕਰਮਚਾਰੀ ਤਾਇਨਾਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰਾ ਰੇਤਾ ਤੇ ਬਜਰੀ ਕਰੱਸ਼ਰਾਂ ਉੱਤੇ ਮਹਿੰਗੇ ਮੁੱਲ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਓਵਰਲੋਡ ਟਿੱਪਰਾਂ ਕਾਰਨ ਰਾਮਪੁਰ ਕਲਾਂ ਦੇ ਕਿਸਾਨਾਂ ਦੇ ਖੇਤਾਂ ਨੂੰ ਜਾਂਦੇ ਸਾਰੇ ਰਾਹ ਬੰਦ ਹੋ ਗਏ ਹਨ।
ਇਸ ਬਾਰੇ ਖਣਨ ਵਿਭਾਗ ਦੇ ਐਕਸੀਅਨ ਗੁਰਤੇਜ ਸਿੰਘ ਦਾ ਪੱਖ ਲੈਣ ਲਈ ਕਈ ਵਾਰ ਸੰਪਰਕ ਕਰਨ ’ਤੇ ਵੀ ਗੱਲ ਨਹੀਂ ਹੋ ਸਕੀ।

Advertisement
Advertisement
Author Image

sukhwinder singh

View all posts

Advertisement