ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਰੋੜਾਂ ਦੀ ਲਾਗਤ ਨਾਲ ਪਾਈ ਪਾਈਪਲਾਈਨ ’ਤੇ ਸਵਾਲ ਉੱਠੇ

10:44 AM Aug 19, 2024 IST
ਨਹਿਰੀ ਵਿਭਾਗ ਵੱਲੋਂ ਲੱਖੀ ਕਾਲੋਨੀ ’ਚ ਢਕੇ ਖਾਲ ਦੇ ਆਲੇ-ਦੁਆਲੇ ਲੱਗੇ ਮਲਬੇ ਦੇ ਢੇਰ।

ਰਵਿੰਦਰ ਰਵੀ
ਬਰਨਾਲਾ, 18 ਅਗਸਤ
ਜਲ ਸਰੋਤ ਵਿਭਾਗ (ਨਹਿਰੀ ਵਿਭਾਗ) ਵੱਲੋਂ 2 ਕਰੋੜ 39 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਪ੍ਰੇਮ ਨਗਰ ਤੋਂ ਲੈ ਕੇ ਪੈਰਾਡਾਈਜ਼ ਹੋਟਲ ਤੱਕ ਪਾਏ 8000 ਫੁੱਟ ਜ਼ਮੀਨਦੋਜ਼ ਪਾਈਪਲਾਈਨ ਪ੍ਰਾਜੈਕਟ ’ਚ ਕਾਫ਼ੀ ਖ਼ਾਮੀਆਂ ਨਜ਼ਰ ਆ ਰਹੀਆਂ ਹਨ। ਕੰਮ ਖ਼ਤਮ ਹੋਣ ਦੇ ਕਈ ਮਹੀਨਿਆਂ ਦੇ ਬਾਅਦ ਇੱਥੇ ਅਜੇ ਤਕ ਮਲਬੇ ਦੇ ਢੇਰ ਲੱਗੇ ਹੋਏ ਹਨ। ਇੱਥੋਂ ਥੋੜ੍ਹੀ ਦੂਰੀ ’ਤੇ ਹੀ ‘ਆਪ’ ਦਾ ਜ਼ਿਲ੍ਹਾ ਪੱਧਰੀ ਦਫ਼ਤਰ ਹੈ। ਨਿਯਮਾਂ ਅਨੁਸਾਰ ਵਿਭਾਗ ਦੇ ਅਧਿਕਾਰੀਆਂ ਦੀ ਨਿਗਰਾਨੀ ’ਚ ਠੇਕੇਦਾਰ ਨੇ ਮੁਕੰਮਲ ਕੀਤੇ ਪ੍ਰਾਜੈਕਟ ਦੇ ਆਲੇ-ਦੁਆਲੇ ਨੂੰ ਸਾਫ਼ ਕਰ ਕੇ ਦੇਣਾ ਹੁੰਦਾ ਹੈ। ਇੱਥੇ ਵਿਭਾਗ ਦੇ ਅਧਿਕਾਰੀਆਂ ਦੀ ਨਿਗਰਾਨੀ ਦਾ ਅੰਦਾਜ਼ਾ ਤਾਂ ਇਸ ਗੱਲੋਂ ਹੀ ਲਗਾਇਆ ਜਾ ਸਕਦਾ ਹੈ ਕਿ ਜਦੋਂ ਠੇਕੇਦਾਰ ਪਾਈਪਲਾਈਨ ਉੱਪਰ ਟਾਈਲਾਂ ਦਾ ਕੰਮ ਕਰ ਰਿਹਾ ਸੀ ਤਾਂ ਕਿਸੇ ਅਧਿਕਾਰੀ ਨੇ 8000 ਫੁੱਟ ਲੰਮੇ ਖਾਲ ਦੇ ਦੋਵੇਂ ਪਾਸੇ ਕੀਤੇ ਨਾਜ਼ਾਇਜ ਕਬਜ਼ਿਆਂ ਨੂੰ ਖਾਲੀ ਨਹੀਂ ਕਰਵਾਇਆ ਗਿਆ। ਨਿਯਮਾਂ ਅਨੁਸਾਰ ਠੇਕੇਦਾਰ ਵੱਲੋਂ ਪੀਲੇ ਰੰਗ ਦੇ ਬੋਰਡ ਉੱਪਰ ਪ੍ਰਾਜੈਕਟ ਦੀ ਕੁੱਲ ਕੀਮਤ­, ਕੰਮ ਸ਼ੁਰੂ ਤੇ ਖ਼ਤਮ ਕਰਨ ਦੀ ਤਾਰੀਕ ਤੇ ਸ਼ਿਕਾਇਤ ਲਈ ਸਬੰਧਤ ਅਧਿਕਾਰੀ ਦਾ ਨਾਮ ’ਤੇ ਨੰਬਰ ਲਿਖ ਕੇ ਬੋਰਡ ਲਾਉਣਾ ਹੁੰਦਾ ਹੈ­ ਜੋ ਇੱਥੇ ਨਹੀਂ ਲਾਇਆ ਗਿਆ।
ਲੋਕਾਂ ਦੀ ਮੰਗ ਹੈ ਕਿ ਰਸਤੇ ਨੂੰ ਖਾਲੀ ਕਰਵਾਇਆ ਜਾਵੇ ਤੇ ਠੇਕੇਦਾਰ ਵੱਲੋਂ ਕੀਤੇ ਕੰਮ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
ਇਸ ਸਬੰਧੀ ਜਲ ਸਰੋਤ ਵਿਭਾਗ ਦੇ ਐੱਸਡੀਓ ਅਵਤਾਰ ਸਿੰਘ ਨੇ ਕਿਹਾ ਕਿ ਮਲਬੇ ਦੇ ਢੇਰਾਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਨਾਜ਼ਾਇਜ ਕਬਜ਼ਿਆਂ ਨੂੰ ਜਲਦ ਖਾਲੀ ਕਰਵਾਇਆ ਜਾਵੇਗਾ।

Advertisement

Advertisement
Advertisement