For the best experience, open
https://m.punjabitribuneonline.com
on your mobile browser.
Advertisement

ਭਰਾਵਾਂ ’ਚ ਝਗੜਾ: ਪਿਤਾ ਅਤੇ ਭਰਾ ਖ਼ਿਲਾਫ਼ ਕੇਸ ਦਰਜ

07:57 AM May 17, 2024 IST
ਭਰਾਵਾਂ ’ਚ ਝਗੜਾ  ਪਿਤਾ ਅਤੇ ਭਰਾ ਖ਼ਿਲਾਫ਼ ਕੇਸ ਦਰਜ
Advertisement

ਲੁਧਿਆਣਾ:

Advertisement

ਥਾਣਾ ਸਾਹਨੇਵਾਲ ਦੀ ਪੁਲੀਸ ਨੇ ਦੋ ਭਰਾਵਾਂ ਵਿੱਚ ਹੋਏ ਲੜਾਈ ਝਗੜੇ ਦੇ ਸਬੰਧ ਵਿੱਚ ਉਸਦੇ ਪਿਤਾ ਅਤੇ ਭਰਾ ਸਮੇਤ ਪੰਜ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪਿੰਡ ਬ੍ਰਾਹਮਣ ਮਾਜਰਾ ਵਾਸੀ ਲਵਪ੍ਰੀਤ ਨੇ ਦੱਸਿਆ ਕਿ ਉਸਦਾ ਬਿਜਲੀ ਮੀਟਰ ਅਤੇ ਪਾਣੀ ਵਾਲੀ ਟੂਟੀ ਦਾ ਕੁਨੈਕਸ਼ਨ ਭਰਾ ਨਾਲ ਸਾਂਝਾ ਹੈ। ਉਹ ਟੈਂਕੀ ਵਿੱਚ ਰੱਖੇ ਪੁਆਇੰਟ ਵਿੱਚ ਟੂਟੀ ਲਗਵਾ ਰਿਹਾ ਸੀ ਤਾਂ ਪਲੰਬਰ ਨੂੰ ਟੂਟੀ ਲਗਾਉਣ ਤੋਂ ਰੋਕ ਦਿੱਤਾ ਗਿਆ। ਉਸ ਨੇ ਜਦੋਂ ਕਾਰਨ ਪੁੱਛਿਆ ਤਾਂ ਉਸਦੀ ਕੁੱਟਮਾਰ ਕਰਦਿਆਂ ਸਕੂਟਰੀ ਅਤੇ ਕਾਰ ਦੀ ਭੰਨ-ਤੋੜ ਕੀਤੀ ਗਈ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਥਾਣੇਦਾਰ ਹਰਮੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਸ਼ਿਕਾਇਤਕਰਤਾ ਦੇ ਪਿਤਾ ਨਗਿੰਦਰ ਸਿੰਘ, ਭਰਾ ਜਸਪ੍ਰੀਤ ਸਿੰਘ, ਮਨਜੋਤ ਕੌਰ, ਪਰਮਜੀਤ ਕੌਰ ਅਤੇ ਬਲਵੀਰ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement