ਗੁਣਵੱਤਾ ਪਰਖ: ਪੈਰਾਸਿਟਾਮੋਲ ਸਣੇ 52 ਦਵਾਈਆਂ ਦੇ ਸੈਂਪਲ ਫੇਲ੍ਹ
09:50 PM Jun 25, 2024 IST
Advertisement
ਨਵੀਂ ਦਿੱਲੀ, 25 ਜੂਨ
Advertisement
ਦੇਸ਼ ਦੀ ਸਿਖਰਲੀ ਡਰੱਗ ਰੈਗੂਲੇਟਰ ਸੰਸਥਾ ਵੱਲੋਂ ਕੀਤੇ ਗਏ ਗੁਣਵੱਤਾ ਟੈਸਟ ’ਚ ਪੈਰਾਸਿਟਾਮੋਲ ਤੇ ਪੈਂਟੋਪਰਾਜ਼ੋਲ ਸਣੇ ਲਗਪਗ 52 ਦਵਾਈਆਂ ਗ਼ੈਰ-ਮਿਆਰੀ ਪਾਈਆਂ ਗਈਆਂ ਹਨ। ਇਨ੍ਹਾਂ ਵਿੱਚ ਲਾਗ ਰੋਗਾਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਕੁਝ ਐਂਟੀਬਾਈਟਿਕ ਦਵਾਈਆਂ ਸ਼ਾਮਲ ਹਨ।ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਵੱਲੋਂ ਮਈ ਮਹੀਨੇ ਲਈ ਜਾਰੀ ਅਲਰਟ ਮੁਤਾਬਕ ਗ਼ੈਰ-ਮਿਆਰੀ ਪਾਈਆਂ ਗਈਆਂ ਇਨ੍ਹਾਂ ਦਵਾਈਆਂ ’ਚੋਂ 22 ਹਿਮਾਚਲ ਪ੍ਰਦੇਸ਼ ’ਚ ਬਣੀਆਂ ਹਨ। ਸੂਤਰਾਂ ਮੁਤਾਬਕ ਸੂਬਾ ਡਰੱਗ ਰੈਗੂਲੇਟਰਾਂ ਵੱਲੋਂ ਸਬੰਧਤ ਕੰਪਨੀਆਂ ਨੂੰ ਨੋਟਿਸ ਭੇਜੇ ਗਏ ਹਨ ਅਤੇ ਫੇਲ੍ਹ ਸੈਂਪਲ ਵਾਲੀਆਂ ਦਵਾਈਆਂ ਮਾਰਕੀਟ ’ਚੋਂ ਵਾਪਸ ਮੰਗਾਈਆਂ ਜਾਣਗੀਆਂ। ਟੈਸਟ ਮੁਤਾਬਕ ਮਿਆਰ ਤੋਂ ਹੇਠਾਂ ਪਾਈਆਂ ਗਈਆਂ ਦਵਾਈਆਂ ’ਚ ਕਲੋਨਾਜ਼ੇਪਾਮ ਗੋਲੀਆਂ, ਡਿਕਲੋਫੈਨੇਕ, ਟੈਲੀਮਿਸਾਰਟਨ, ਐਮਬਰੋਜ਼ੋਲ ਤੇ ਫਲੂਕੋਨਾਜ਼ੋਲ ਤੋਂ ਇਲਾਵਾ ਕੁਝ ਮਲਟੀਵਿਟਾਮਿਨ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਸ਼ਾਮਲ ਹਨ। -ਪੀਟੀਆਈ
Advertisement
Advertisement