For the best experience, open
https://m.punjabitribuneonline.com
on your mobile browser.
Advertisement

ਕੁਆਡ ਵੱਲੋਂ ਚੀਨ ਦੇ ਟਾਕਰੇ ਲਈ ਸਾਂਝੇ ਕੋਸਟ ਗਾਰਡ ਮਿਸ਼ਨ ਦਾ ਐਲਾਨ

02:02 PM Sep 22, 2024 IST
ਕੁਆਡ ਵੱਲੋਂ ਚੀਨ ਦੇ ਟਾਕਰੇ ਲਈ ਸਾਂਝੇ ਕੋਸਟ ਗਾਰਡ ਮਿਸ਼ਨ ਦਾ ਐਲਾਨ
ਅਮਰੀਕੀ ਸੂਬੇ ਡੈਲਾਵੇਅਰ ਦੇ ਵਿਲਮਿੰਗਟਨ ਵਿਚ ਕੁਆਡ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕੀ ਸਦਰ ਜੋਅ ਬਾਇਡਨ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਤੇ ਜਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ੀਦਾ। -ਫੋਟੋ: ਪੀਟੀਆਈ
Advertisement

ਅਜੈ ਬੈਨਰਜੀ
ਨਵੀਂ ਦਿੱਲੀ, 22 ਸਤੰਬਰ
ਚੀਨ ਦਾ ਟਾਕਰਾ ਕਰਨ ਲਈ ਕੁਆਡ ਮੁਲਕਾਂ - ਭਾਰਤ, ਅਮਰੀਕਾ, ਆਸਟਰੇਲੀਆ ਅਤੇ ਜਪਾਨ ਨੇ ਪਹਿਲੀ ਵਾਰ ਸਾਂਝੇ ਕੋਸਟ ਗਾਰਡ ਮਿਸ਼ਨ ਦਾ ਐਲਾਨ ਕੀਤਾ ਹੈ। ਇਸ ਮਿਸ਼ਨ ਦੇ ਹਿੱਸੇ ਵਜੋਂ ਹਿੰਦ-ਪ੍ਰਸ਼ਾਂਤ ਖ਼ਿੱਤੇ ਵਿਚਲੇ ਛੋਟੇ ਮੁਲਕਾਂ ਨੂੰ ਸਮੁੰਦਰੀ ਸੁਰੱਖਿਆ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਵਿਚ ਅਗਲੀ ਪਰਤ ਤਕਨਾਲੋਜੀ ਦੀ ਜੋੜੀ ਜਾਵੇਗੀ ਅਤੇ ਸਮੁੰਦਰ ਉਤੇ ਨਜ਼ਰ ਬਣਾਈ ਰੱਖਣ ਲਈ ਵੇਲੇ ਸਿਰ ਨਾਲ ਦੀ ਨਾਲ ਡੇਟਾ ਮੁਹੱਈਆ ਕਰਵਾਇਆ ਜਾਵੇਗਾ।
ਇਹ ਐਲਾਨ ਅਮਰੀਕੀ ਸੂਬੇ ਡੈਲਾਵੇਅਰ ਦੇ ਵਿਲਮਿੰਗਟਨ ਵਿਚ ਐਤਵਾਰ ਸਵੇਰੇ ਖ਼ਤਮ ਹੋਏ ਚਾਰੇ ਮੁਲਕਾਂ ਦੇ ਸਿਖਰ ਸੰਮੇਲਨ ਵਿਚ ਕੀਤੇ ਜਾਰੀ ਕੀਤੇ ਗਏ ਵਿਲਮਿੰਗਟਨ ਐਲਾਨਨਾਮੇ ਵਿਚ ਕੀਤਾ ਗਿਆ ਹੈ। ਐਲਾਨਨਾਮੇ ਵਿਚ ਰੂਸ-ਯੂਕਰੇਨ ਜੰਗ ਦੇ ਖ਼ਾਤਮੇ ਉਤੇ ਵੀ ਜ਼ੋਰ ਦਿੱਤਾ ਗਿਆ ਹੈ ਅਤੇ ਨਾਲ ਹੀ ਇਜ਼ਰਾਈਲ-ਗਾਜ਼ਾ ਟਕਰਾਅ ਦੇ ਖ਼ਾਤਮੇ ਲਈ ਮਾਮਲੇ ਦੇ ਦੋ-ਮੁਲਕੀ ਹੱਲ ਦੀ ਲੋੜ ਵੀ ਉਭਾਰੀ ਗਈ ਹੈ।
ਅਮਰੀਕੀ ਸਦਰ ਜੋਅ ਬਾਇਡਨ ਦੀ ਮੇਜ਼ਬਾਨੀ ਵਿਚ ਹੋਏ ਸਿਖਰ ਸੰਮੇਲਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ੀਦਾ ਨੇ ਸ਼ਿਰਕਤ ਕੀਤੀ।
ਇਸ ਮੌਕੇ ਆਪਣੇ ਸੰਬੋਧਨ ਵਿਚ ਮੋਦੀ ਨੇ ਕਿਹਾ, ‘‘ਕੁਆਡ ਕਿਸੇ ਦੇ ਖ਼ਿਲਾਫ਼ ਨਹੀਂ ਹੈ। ਅਸੀਂ ਸਾਰੇ ਨੇਮਾਂ ਆਧਾਰਤ ਆਲਮੀ ਢਾਂਚੇ, ਪ੍ਰਭੂਸੱਤਾ ਦੇ ਸਤਿਕਾਰ, ਇਲਾਕਾਈ ਅਖੰਡਤਾ ਅਤੇ ਸਾਰੇ ਮਾਮਲਿਆਂ ਦੇ ਪੁਰਅਮਨ ਹੱਲ ਦੇ ਹਾਮੀ ਹਾਂ।’’
ਉਮੀਦ ਮੁਤਾਬਕ ਚੋਟੀ ਕਾਨਫਰੰਸ ਦਾ ਧਿਆਨ ਮੁੱਖ ਤੌਰ ’ਤੇ ਚੀਨ ਉਤੇ ਹੀ ਕੇਂਦਰਿਤ ਰਿਹਾ। ਵਿਲਮਿੰਗਟਨ ਐਲਾਨਨਾਮੇ ਵਿਚ ਕਿਹਾ ਗਿਆ ਹੈ, ‘‘ਸਾਂਝੀਆਂ ਕਦਰਾਂ-ਕੀਮਤਾਂ ਦੇ ਆਧਾਰ ਉਤੇ ਅਸੀਂ ਅਜਿਹਾ ਕੌਮਾਂਤਰੀ ਢਾਂਚਾ ਚਾਹੁੰਦੇ ਹਾਂ ਜਿਹੜਾ ਕਾਨੂੰਨ ਦੇ ਸ਼ਾਸਨ ਉਤੇ ਆਧਾਰਤ ਹੋਵੇ।’’ ਇਹ ਟਿੱਪਣੀ ਦੱਖਣੀ ਚੀਨ ਸਾਗਰ ਵਿਚ ਸੰਯੁਕਤ ਰਾਸ਼ਟਰ ਦੀ ਸੇਧ ਵਾਲੇ 2016 ਦੇ ਇਕ ਸਾਲਸੀ ਐਵਾਰਡ ਨੂੰ ਚੀਨ ਵੱਲੋਂ ਨਾ ਮੰਨੇ ਜਾਣ ਦੇ ਸੰਦਰਭ ਵਿਚ ਕੀਤੀ ਗਈ ਹੈ। ਕੁਆਡ ਆਗੂਆਂ ਨੇ ਕਿਹਾ, ‘‘2016 ਦਾ ਸਾਲਸੀ ਐਵਾਰਡ ਇਕ ਮੀਲ-ਪੱਥਰ ਹੈ ਜਿਹੜਾ ਝਗੜਿਆਂ ਦੇ ਪੁਰਅਮਨ ਹੱਲ ਦਾ ਆਧਾਰ ਹੈ।’’

Advertisement

Advertisement
Advertisement
Author Image

Balwinder Singh Sipray

View all posts

Advertisement