For the best experience, open
https://m.punjabitribuneonline.com
on your mobile browser.
Advertisement

ਸ਼ਰਾਬ ਤਸਕਰੀ ਰੋਕਣ ਲਈ ਬੋਤਲਾਂ ’ਤੇ ਲਾਏ ਜਾਣਗੇ ਕਿਊਆਰ ਕੋਡ

09:45 PM Jun 29, 2023 IST
ਸ਼ਰਾਬ ਤਸਕਰੀ ਰੋਕਣ ਲਈ ਬੋਤਲਾਂ ’ਤੇ ਲਾਏ ਜਾਣਗੇ ਕਿਊਆਰ ਕੋਡ
Advertisement

ਟ੍ਰਿਬਿਊਨ ਨਿਊਜ਼ ਸਰਵਿਸ

Advertisement

ਚੰਡੀਗੜ੍ਹ, 24 ਜੂਨ

ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਵੱਲੋਂ ਸ਼ਹਿਰ ਵਿੱਚ ਸ਼ਰਾਬ ਤਸਕਰੀ ਰੋਕਣ ਲਈ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਵਿਭਾਗ ਵੱਲੋਂ ਟਰੈਕ ਤੇ ਟਰੇਸ ਸਿਸਟਮ ਰਾਹੀਂ ਸ਼ਰਾਬ ਤਸਕਰੀ ਨੂੰ ਰੋਕਿਆ ਜਾਵੇਗਾ। ਇਸ ਕੰਮ ਲਈ ਵਿਭਾਗ ਵੱਲੋਂ ਸ਼ਰਾਬ ਦੀਆਂ ਬੋਤਲਾਂ ‘ਤੇ ਗੁਪਤ ਕੋਡ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਕਿਊਆਰ ਕੋਡ ਤੇ ਹੋਲੋਗਰਾਮ ਵੀ ਲਗਾਇਆ ਜਾਵੇਗਾ, ਜਿਸ ਦੀ ਮਦਦ ਨਾਲ ਸ਼ਰਾਬ ਨੂੰ ਟਰੇਸ ਕੀਤਾ ਜਾ ਕੇਗਾ। ਉੱਧਰ ਸ਼ਰਾਬ ਬਣਾਉਣ ਵਾਲੀ ਕੰਪਨੀ ਬਾਰੇ, ਤਰੀਕ ਤੇ ਹੋਰ ਸਮੁੱਚੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇਗੀ।

ਯੂਟੀ ਦੇ ਕਰ ਤੇ ਆਬਕਾਰੀ ਵਿਭਾਗ ਵੱਲੋਂ ਇਸ ਸਾਰੇ ਕੰਮ ਲਈ ਕੰਸਲਟੈਂਟ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਵਿਭਾਗ ਵੱਲੋਂ ਪਹਿਲਾਂ ਵੀ ਦੋ ਵਾਰ ਟੈਂਡਰ ਜਾਰੀ ਕੀਤਾ ਜਾ ਚੁੱਕਾ ਹੈ ਪਰ ਕਿਸੇ ਨੇ ਦਿਲਚਸਪੀ ਨਹੀਂ ਦਿਖਾਈ। ਹੁਣ ਵਿਭਾਗ ਨੇ ਤੀਜੀ ਵਾਰ ਕੰਮ ਲਈ ਟੈਂਡਰ ਜਾਰੀ ਕੀਤੇ ਹਨ। ਯੂਟੀ ਦੇ ਕਰ ਤੇ ਆਬਕਾਰੀ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਲਈ ਉਹ ਦੋ ਵਾਰ ਟੈਂਡਰ ਜਾਰੀ ਕਰ ਚੁੱਕੇ ਹਨ ਪਰ ਕੋਈ ਕੰਪਨੀ ਸਾਹਮਣੇ ਨਹੀਂ ਆਈ ਹੈ ਇਸ ਕਰ ਕੇ ਵਿਭਾਗ ਵੱਲੋਂ ਹੁਣ ਤੀਜੀ ਵਾਰ ਟੈਂਡਰ ਜਾਰੀ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਯੂਟੀ ਦਾ ਸੂਚਨਾ ਤਕਨਾਲੋਜੀ ਵਿਭਾਗ ਟਰੈਕ ਤੇ ਟਰੈਸ ਸਿਸਟਮ ਦੇ ਪ੍ਰਾਜੈਕਟ ਨੂੰ ਲਾਗੂ ਕਰਨ ਲਈ ਖੁਦ ਵੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਯੂਟੀ ਇਸ ਪ੍ਰਾਜੈਕਟ ਨੂੰ ਖੁਦ ਸ਼ੁਰੂ ਕਰ ਸਕੇ। ਉਨ੍ਹਾਂ ਕਿਹਾ ਕਿ ਇਸ ਨਵੀਂ ਤਕਨੀਕ ਰਾਹੀਂ ਸ਼ਰਾਬ ਬਣਨ ਤੋਂ ਲੈ ਕੇ ਟਰਾਂਸਪੋਰਟ, ਡਿਸਟ੍ਰੀਬਿਊਸ਼ਨ ਤੇ ਖਪਤ ਹੋਣ ਤੱਕ ਨਜ਼ਰ ਰੱਖੀ ਜਾ ਸਕੇਗੀ। ਸ਼ਰਾਬ ਤਸਕਰੀ ਨੂੰ ਰੋਕਣ ਲਈ ਯੂਟੀ ਵਿੱਚ ਹੋ ਰਹੀ ਟੈਕਸ ਚੋਰੀ ਨੂੰ ਵੀ ਰੋਕਿਆ ਜਾ ਸਕੇਗਾ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ‘ਚ ਸ਼ਰਾਬ ਗੁਆਂਢੀ ਸੂਬਿਆਂ ਨਾਲੋਂ ਸਸਤੀ ਹੋਣ ਕਰ ਕੇ ਵਧੇਰੇ ਵਾਰ ਚੰਡੀਗੜ੍ਹ ਤੋਂ ਗੁਆਂਢੀ ਸੂਬਿਆਂ ਵਿੱਚ ਸ਼ਰਾਬ ਦੀ ਤਸਕਰੀ ਹੁੰਦੀ ਹੈ। ਇਸ ਨਾਲ ਯੂਟੀ ਪ੍ਰਸ਼ਾਸਨ ਨੂੰ ਟੈਕਸ ਦੇ ਰੂਪ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪੈਂਦਾ ਹੈ। ਯੂਟੀ ਪ੍ਰਸ਼ਾਸਨ ਸ਼ਹਿਰ ਵਿੱਚ ਹੋਣ ਵਾਲੀ ਟੈਕਸ ਚੋਰੀ ਨੂੰ ਰੋਕਣ ਲਈ ਹੀ ਸ਼ਰਾਬ ਕਾਰੋਬਾਰ ‘ਚ ਟਰੈਕ ਐਂਡ ਟਰੇਸ ਸਿਸਟਮ ਲਿਆ ਰਿਹਾ ਹੈ, ਜਿਸ ਨਾਲ ਸ਼ਰਾਬ ਤਸਕਰੀ ਤੇ ਟੈਕਸ ਚੋਰੀ ਨੂੰ ਰੋਕਿਆ ਜਾ ਸਕੇਗਾ।

Advertisement
Tags :
Advertisement
Advertisement
×