ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਤਰ ਏਅਰਵੇਜ਼ ਨੇ ਪੇਜਰ ਤੇ ਵਾਕੀ-ਟਾਕੀ ਲਿਜਾਣ ’ਤੇ ਲਾਈ ਪਾਬੰਦੀ

07:41 AM Sep 21, 2024 IST

ਦੋਹਾ, 20 ਸਤੰਬਰ
ਕਤਰ ਏਅਰਵੇਜ਼ ਨੇ ਬੇਰੂਤ ਰਫ਼ੀਕ ਹਰੀਰੀ ਕੌਮਾਂਤਰੀ ਹਵਾਈ ਅੱਡੇ ਤੋਂ ਜਹਾਜ਼ ’ਚ ਚੜ੍ਹਨ ਵਾਲੇ ਮੁਸਾਫ਼ਰਾਂ ਦੇ ਪੇਜਰ ਅਤੇ ਵਾਕੀ-ਟਾਕੀ ਲਿਜਾਣ ਉਪਰ ਪਾਬੰਦੀ ਲਗਾ ਦਿੱਤੀ ਹੈ। ਏਅਰਲਾਈਨਜ਼ ਨੇ ਕਿਹਾ ਕਿ ਇਹ ਪਾਬੰਦੀ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ। ਕਤਰ ਏਅਰਵੇਜ਼ ਨੇ ‘ਐਕਸ’ ’ਤੇ ਪੋਸਟ ਪਾ ਕੇ ਕਿਹਾ ਕਿ ਲਿਬਨਾਨ ਦੇ ਸ਼ਹਿਰੀ ਹਵਾਬਾਜ਼ੀ ਮਾਮਲਿਆਂ ਦੇ ਡਾਇਰੈਕਟੋਰੇਟ ਜਨਰਲ ਤੋਂ ਨਿਰਦੇਸ਼ ਮਿਲਣ ਮਗਰੋਂ ਇਹ ਕਦਮ ਚੁੱਕਿਆ ਗਿਆ ਹੈ। ਲਿਬਨਾਨ ’ਚ ਪੇਜਰਾਂ ਅਤੇ ਵਾਕੀ-ਟਾਕੀਆਂ ’ਚ ਧਮਾਕਿਆਂ ਮਗਰੋਂ ਏਅਰਲਾਈਨਜ਼ ਨੇ ਇਹ ਕਦਮ ਚੁੱਕਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਬੁੱਧਵਾਰ ਨੂੰ ਹੋਏ ਧਮਾਕਿਆਂ ’ਚ 20 ਵਿਅਕਤੀ ਹਲਾਕ ਅਤੇ 450 ਹੋਰ ਜ਼ਖ਼ਮੀ ਹੋਏ ਸਨ। ਇਸ ਹਮਲੇ ਤੋਂ ਇਕ ਦਿਨ ਪਹਿਲਾਂ ਲਿਬਨਾਨ ’ਚ ਪੇਜਰਾਂ ’ਚ ਹੋਏ ਧਮਾਕਿਆਂ ਕਾਰਨ 12 ਵਿਅਕਤੀ ਮਾਰੇ ਗਏ ਸਨ, ਜਦਕਿ 2,800 ਹੋਰ ਜ਼ਖ਼ਮੀ ਹੋਏ ਸਨ। -ਏਐੱਨਆਈ

Advertisement

Advertisement