For the best experience, open
https://m.punjabitribuneonline.com
on your mobile browser.
Advertisement

ਪਾਇਟੈਕਸ ਕੌਮਾਂਤਰੀ ਵਪਾਰ ਮੇਲਾ ਸਮਾਪਤ

08:30 AM Dec 12, 2023 IST
ਪਾਇਟੈਕਸ ਕੌਮਾਂਤਰੀ ਵਪਾਰ ਮੇਲਾ ਸਮਾਪਤ
ਅੰਮ੍ਰਿਤਸਰ ਵਿੱਚ ਸੋਮਵਾਰ ਨੂੰ ਪਾਇਟੈਕਸ ਮੇਲੇ ਦੌਰਾਨ ਖਰੀਦੋ-ਫਰੋਖਤ ਕਰਦੇ ਹੋਏ ਲੋਕ। -ਫੋਟੋ: ਵਿਸ਼ਾਲ ਕੁਮਾਰ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਦਸੰਬਰ
ਪੀਐੱਚਡੀ ਚੈਂਬਰ ਆਫ ਕਾਮਰਸ ਵੱਲੋਂ ਕਰਵਾਏ ਗਏ 5 ਰੋਜ਼ਾ ਪਾਇਟੈਕਸ ਕੌਮਾਂਤਰੀ ਵਪਾਰ ਮੇਲੇ ਵਿੱਚ ਇਸ ਵਾਰ ਲਗਪਗ 3 ਲੱਖ ਤੋਂ ਵੱਧ ਸ਼ਹਿਰ ਵਾਸੀਆਂ ਅਤੇ ਸੈਲਾਨੀਆਂ ਨੇ ਸ਼ਮੂਲੀਅਤ ਕਰ ਕੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅੱਜ ਰਾਤ ਨੂੰ 17ਵੇਂ ਪਾਈਟੈਕਸ ਵਪਾਰ ਮੇਲੇ ਦੀ ਸਮਾਪਤੀ ਮੌਕੇ ਪੀਐੱਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਪੰਜਾਬ ਚੈਪਟਰ ਦੇ ਚੇਅਰਮੈਨ ਆਰ. ਐੱਸ. ਸਚਦੇਵਾ ਨੇ ਕਿਹਾ ਕਿ 7 ਦਸੰਬਰ ਤੋਂ ਸ਼ੁਰੂ ਹੋਏ ਪਾਇਟੈਕਸ ਮੇਲੇ ਵਿੱਚ ਲਗਪਗ 3 ਲੱਖ 35 ਹਜ਼ਾਰ ਲੋਕ ਪਹੁੰਚੇ। ਪਿਛਲੇ ਸਾਲ ਇਹ ਗਿਣਤੀ ਲਗਪਗ 2 ਲੱਖ 60 ਹਜ਼ਾਰ ਸੀ। ਪਿਛਲੇ ਸਾਲ ਵਪਾਰ ਮੇਲੇ ਵਿਚ ਲਗਪਗ 400 ਪ੍ਰਦਰਸ਼ਨੀ ਤੇ ਵਿਕਰੀ ਸਟਾਲ ਲਗਾਏ ਗਏ ਸਨ ਪਰ ਇਸ ਸਾਲ ਸਟਾਲਾਂ ਦੀ ਗਿਣਤੀ ਵੀ ਵੱਧ ਕੇ 550 ਹੋ ਗਈ ਹੈ। ਇਸ ਵਾਰ ਐਤਵਾਰ ਨੂੰ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿਚ ਇੰਨਾ ਵਾਧਾ ਹੋਇਆ ਕਿ ਦੇਰ ਰਾਤ ਤੱਕ ਮੇਲੇ ’ਚ ਦਾਖਲ ਹੋਣ ਲਈ ਕਤਾਰਾਂ ਲੱਗੀ ਰਹੀਆਂ।
ਚੈਂਬਰ ਦੀ ਖੇਤਰੀ ਡਾਇਰੈਕਟਰ ਭਾਰਤੀ ਸੂਦ ਨੇ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਲੋਕਾਂ ਦੀ ਭਾਰੀ ਸ਼ਮੂਲੀਅਤ ਨੇ ਸਾਬਤ ਕਰ ਦਿੱਤਾ ਹੈ ਕਿ ਪਾਇਟੈਕਸ ਹੁਣ ਨਾ ਸਿਰਫ਼ ਅੰਮ੍ਰਿਤਸਰ ਵਾਸੀਆਂ ਦਾ ਸਗੋਂ ਆਸ-ਪਾਸ ਦੇ ਲੋਕਾਂ ਦਾ ਵੀ ਪਸੰਦੀਦਾ ਸਮਾਗਮ ਬਣ ਰਿਹਾ ਹੈ। ਇਸ ਦਾ ਆਉਣ ਵਾਲੇ ਸਮੇਂ ਵਿਚ ਹੋਰ ਵੀ ਵਿਸਥਾਰ ਕੀਤਾ ਜਾਵੇਗਾ।
ਇਸ ਮੌਕੇ ਪ੍ਰਬੰਧਕਾ ਨੇ ਕਿਹਾ ਕਿ ਇਹ ਸਮਾਗਮ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ। ਇਸ ਲਈ ਉਨ੍ਹਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਪੁਲੀਸ ਕਮਿਸ਼ਨਰ, ਉਨ੍ਹਾਂ ਦੀ ਸਮੁੱਚੀ ਟੀਮ ਅਤੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਇਸ ਦੀ ਸਫਲਤਾ ਵਾਸਤੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਇਸ ਮੌਕੇ ਪੀਐੱਚਡੀ ਚੈਂਬਰ ਦੇ ਪੰਜਾਬ ਚੈਪਟਰ ਦੇ ਕੋ-ਚੇਅਰ ਸੰਜੀਵ ਸੇਠੀ, ਸਥਾਨਕ ਕਨਵੀਨਰ ਜੈਦੀਪ ਸਿੰਘ ਸਮੇਤ ਕਈ ਪਤਵੰਤੇ ਹਾਜ਼ਰ ਸਨ।

Advertisement

ਪ੍ਰਬੰਧਕਾਂ ਵੱਲੋਂ ਕਾਰੋਬਾਰੀਆਂ ਦਾ ਸਨਮਾਨ

ਸਮਾਪਤੀ ਸਮਾਗਮ ਮੌਕੇ ਸਰਬੋਤਮ ਡਿਸਪਲੇਅ ਇਨਡੋਰ ਐਵਾਰਡ ਕਜਰੀਆ ਟਾਈਲਸ ਨੂੰ ਅਤੇ ਆਊਟਡੋਰ ਐਵਾਰਡ ਮਾਰੂਤੀ ਨੇਕਸਾ ਨੂੰ ਦਿੱਤਾ ਗਿਆ। ਇਸੇ ਤਰ੍ਹਾਂ ਮਕਕੇਨ ਨੂੰ ਸਭ ਤੋਂ ਵੱਧ ਫੁੱਟਫਾਲ ਆਊਟਡੋਰ, ਬੈਸਟ ਇੰਟਰਨੈਸ਼ਨਲ ਪਾਰਟੀਸਪੇਸ਼ਨ ਵਾਸਤੇ ਤੁਰਕੀ ਨੂੰ, ਬੈਸਟ ਫੂਡ ਕੋਰਟ ਦਾ ਐਵਾਰਡ ਨਿਜ਼ਾਮ ਨੂੰ ਦਿੱਤਾ ਗਿਆ। ਇਸ ਤੋਂ ਇਲਾਵਾ ਨੈਸ਼ਨਲ ਜੂਟ ਬੋਰਡ, ਜੰਮੂ-ਕਸ਼ਮੀਰ ਟਰੇਡ ਪ੍ਰਮੋਸ਼ਨ ਆਰਗੇਨਾਈਜ਼ੇਸ਼ਨ, ਸਿਡਬੀ, ਮਾਰਕਫੈੱਡ, ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ, ਪੰਜਾਬ ਟੂਰਿਜ਼ਮ, ਵੇਰਕਾ, ਪੀਐੱਸਆਈਈਸੀ, ਪੰਜਾਬ ਰਾਜ ਗੁਦਾਮ ਨਿਗਮ, ਪੰਜਾਬ ਮੰਡੀ ਬੋਰਡ ਆਦਿ ਦੇ ਨੁਮਾਇਦਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ।

Advertisement
Author Image

joginder kumar

View all posts

Advertisement
Advertisement
×