ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੋਹਾ ਤੇ ਉਬਰਾਏ ਨੂੰ ‘ਪਿਆਰਾ ਸਿੰਘ ਦਾਤਾ’ ਪੁਰਸਕਾਰ

07:49 AM May 21, 2024 IST
ਨਿਰੰਜਨ ਸਿੰਘ ਬੋਹਾ ਅਤੇ ਸੁਰਿੰਦਰ ਸਿੰਘ ਉਬਰਾਏ ਦਾ ਸਨਮਾਨ ਕਰਦੇ ਹੋਏ ਲੇਖਕ।

ਨਿੱਜੀ ਪੱਤਰ ਪ੍ਰੇਰਕ
ਮੋਗਾ, 20 ਮਈ
ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਵੱਲੋਂ ਸਾਲਾਨਾ ਸਮਾਗਮ ਮੌਕੇ 18ਵਾਂ ‘ਪਿਆਰਾ ਸਿੰਘ ਦਾਤਾ‘ ਪੁਰਸਕਾਰ ਸਾਹਿਤਕਾਰ ਨਿਰੰਜਨ ਸਿੰਘ ਬੋਹਾ ਅਤੇ ਵਿਅੰਗ ਲੇਖਕ ਸੁਰਿੰਦਰ ਸਿੰਘ ਉਬਰਾਏ ਨੂੰ ਦਿੱਤਾ ਗਿਆ। ਇਹ ਪੁਰਸਕਾਰ ਪਿਆਰਾ ਸਿੰਘ ਦਾਤਾ ਐਵਾਰਡ ਕਮੇਟੀ ਦਿੱਲੀ ਦੇ ਸੰਚਾਲਕ ਪਰਮਜੀਤ ਸਿੰਘ ਅਤੇ ਸਤਿੰਦਰ ਸਿੰਘ ਰਿੰਕੂ ਵੱਲੋਂ ਮੋਗਾ ਵਿੱਚ ਅਕਾਦਮੀ ਦੇ ਪ੍ਰਧਾਨ ਵਿਅੰਗ ਲੇਖਕ ਕੇਐਲ ਗਰਗ ਦੀ ਅਗਵਾਈ ਹੇਠ ਸਾਲਾਨਾ ਸਾਹਿਤਕ ਸਮਾਗਮ ਮੌਕੇ ਦਿੱਤਾ ਗਿਆ। ਇਸ ਮੌਕੇ ਸਟੇਜ ਸੰਚਾਲਕ ਦਵਿੰਦਰ ਸਿੰਘ ਗਿੱਲ ਵੱਲੋਂ ਅਕਾਦਮੀ ਦੀਆਂ ਸਰਗਰਮੀਆਂ ਬਾਰੇ ਚਾਨਣਾ ਪਾਇਆ ਗਿਆ। ਡਾ. ਸੁਰਜੀਤ ਬਰਾੜ, ਕੁਲਦੀਪ ਸਿੰਘ ਬੇਦੀ, ਬਲਦੇਵ ਸਿੰਘ ਸੜਕਨਾਮਾ, ਸੁਰਿੰਦਰ ਉਬਰਾਏ, ਨਿਰੰਜਨ ਬੋਹਾ ਨੇ ਵਿਅੰਗ ਅਤੇ ਹਾਸ ਵਿਅੰਗ ਦੀ ਸਾਰਥਿਕਤਾ ਬਾਰੇ ਵਿਚਾਰ ਸਾਂਝੇ ਕੀਤੇ ਗਏ।
ਇਸ ਮੌਕੇ ਸ੍ਰੀ ਬੋਹਾ ਦੇ ਸਾਹਿਤਕ ਸਫ਼ਰ ਬਾਰੇ ਕੰਵਲਜੀਤ ਭੋਲਾ ਲੰਡੇ ਵੱਲੋਂ ਤੇ ਸ੍ਰੀ ਉਬਰਾਏ ਦੇ ਸਾਹਿਤਕ ਸਫ਼ਰ ਬਾਰੇ ਵਿਅੰਗ ਲੇਖਕ ਕੇਐਲ ਗਰਗ ਵੱਲੋਂ ਸਨਮਾਨ ਪੱਤਰ ਪੜ੍ਹੇ ਗਏ। ਬਜ਼ੁਰਗ ਲੇਖਕ ਜੋਧ ਸਿੰਘ ਮੋਗਾ, ਹਰਕੋਮਲ ਬਰਿਆਰ, ਸੋਢੀ ਸੱਦੋਵਾਲ, ਸੇਰ ਜੰਗ ਜਾਂਗਲੀ ਦੀਆਂ ਨਵ ਪ੍ਰਕਾਸਸ਼ਿਤ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ।

Advertisement

Advertisement