ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੀਵੀਆਰ ਨੇ ਖਾਣ ਪੀਣ ਦੀਆਂ ਵਸਤਾਂ ਦੇ ਭਾਅ ਘਟਾਏ

03:09 PM Jul 15, 2023 IST

ਨਵੀਂ ਦਿੱਲੀ, 15 ਜੁਲਾਈ
ਮਲਟੀਪਲੈਕਸ ਚੇਨ ਪੀਵੀਆਰ ਇਨੌਕਸ ਨੇ ਖਾਣ ਪੀਣ ਦੇ ਸਾਮਾਨ ਦੀ ਕੀਮਤ ਵਿੱਚ 40 ਫੀਸਦੀ ਤਕ ਦੀ ਕਟੌਤੀ ਕੀਤੀ ਹੈ। ਫਿਲਮ ਸਕਰੀਨਾਂ ਵਿਚ ਮਹਿੰਗਾ ਖਾਣਾ ਮਿਲਣ ਕਾਰਨ ਇਸ ਦੀ ਸੋਸ਼ਲ ਮੀਡੀਆ ’ਤੇ ਖਾਸੀ ਕਿਰਕਿਰੀ ਹੋਈ ਸੀ ਜਿਸ ਤੋਂ ਬਾਅਦ ਕੰਪਨੀ ਨੇ ਹੁਣ 99 ਰੁਪਏ ਤੋਂ ਸ਼ੁਰੂ ਹੋਣ ਵਾਲਾ ਕੋਂਬੋ ਮੀਲ ਪੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਜੀਐਸਟੀ ਕਾਉਂਸਿਲ ਨੇ 11 ਜੁਲਾਈ ਨੂੰ ਫਿਲਮਾਂ ਦੇ ਹਾਲ ਵਿੱਚ ਖਾਣ-ਪੀਣ ਦੀਆਂ ਵਸਤਾਂ ’ਤੇ ਜੀਐਸਟੀ 18% ਘਟਾ ਕੇ 5% ਕਰ ਦਿੱਤਾ ਸੀ ਜਿਸ ਦਾ ਅਸਰ ਮਲਟੀਪਲੈਕਸ ਚੇਨਜ਼ ’ਤੇ ਵੀ ਪਿਆ ਹੈ। ਦੱਸਣਾ ਬਣਦਾ ਹੈ ਕਿ ਇਸ ਸਾਲ ਦੇ ਸ਼ੁਰੂ ਵਿਚ ਓਟੀਟੀ ਮੁਕਾਬਲਾ ਤੋਂ ਬਾਅਦ ਇਨੌਕਸ ਨੇ ਪੀਵੀਆਰ ਵਿਚ ਰਲੇਵਾਂ ਕਰ ਲਿਆ ਸੀ ਜਿਸ ਨਾਲ ਕੰਪਨੀ ਦੀਆਂ 114 ਸ਼ਹਿਰਾਂ ਵਿਚ 1600 ਦੇ ਕਰੀਬ ਸਕਰੀਨਾਂ ਹੋ ਗਈਆਂ ਹਨ। ਕੰਪਨੀ ਨੇ ਹਾਲ ਹੀ ਵਿੱਚ ਦਿੱਲੀ ਅਤੇ ਅਹਿਮਦਾਬਾਦ ਵਿੱਚ 15 ਸਕਰੀਨਾਂ ਸ਼ੁਰੂ ਕੀਤੀਆਂ ਹਨ ਤੇ ਅਗਲੇ ਪੰਜ ਸਾਲਾਂ ਵਿੱਚ ਸਕਰੀਨਾਂ ਦੀ ਗਿਣਤੀ ਤਿੰਨ ਤੋਂ ਚਾਰ ਹਜ਼ਾਰ ਕਰਨ ਦੀ ਯੋਜਨਾ ਹੈ।

Advertisement

Advertisement
Tags :
ਘਟਾਏਦੀਆਂਪੀਵੀਆਰਵਸਤਾਂ
Advertisement